ਮੰਗਲਵਾਰ ਨੂੰ ਗੁਰਦਾਸਪੁਰ ਦੇ ਇਹਨਾਂ ਇਲਾਕਿਆਂ ਦੀ ਬਿਜਲੀ 12 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗੀ ਬੰਦ

ਗੁਰਦਾਸਪੁਰ, 6 ਦਿਸੰਬਰ (ਮੰਨਣ ਸੈਣੀ)। ਮੰਗਲਵਾਰ ਨੂੰ ਸ਼ਹਿਰੀ ਸਬ ਡਵਿਜਨ ਆਉਂਦੇ ਇਲਾਕੇ ਪੁਰਾਣੀ ਸਬਜੀ ਮੰਡੀ ਚੌਕ ਤੋਂ ਲੈ ਕੇ ਸਰਕਾਰੀ ਕਾਲੇਜ ਬਾਇਪਾਸ ਤੱਕ, ਬਾਜਵਾ ਕਲੋਣੀ, ਬਹਿਰਾਮਪੁਰ ਰੋਡ, ਡਾਕ ਖਾਣਾ ਚੌਕ ਤੋਂ ਜੇਲ ਰੋਡ ਤੱਕ, ਬਾਠ ਵਾਲੀ ਗਲੀ, ਗੋਪਾਲ ਨਗਰ, ਡਾ ਅਰੋੜਾ ਸਕੈਨ ਸੈਂਟਰ ਅਤੇ ਸਾਹਮਨੇ ਵਾਲਿਆ ਸਰਕਾਰੀ ਕੋਠਿਆ ਆਦਿ ਕੀ ਬਿਜਲੀ ਮੰਗਲਵਾਰ ਨੂੰ ਬੰਦ ਰਹੇਗੀ। ਇਹ ਜਾਨਕਾਰੀ ਸਹਾਇਕ ਇੰਜਿਨਅਰ ਗੁਰਦਾਸਪੁਰ ਵੱਲੋਂ ਦਿੱਤੀ ਗਈ। ਇਸ ਸੰਬੰਧੀ ਦੱਸਿਆ ਗਿਆ ਕਿ ਅਤਿ ਜਰੂਰੀ ਕਾਰਣਾ ਕਾਰਣ 11 ਕੇਵੀ ਤ੍ਰਿਮੋਂ ਰੋਡ ਫੀਡਰ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਦੇ ਤਹਿਤ ਉੱਕਤ ਇਲਾਕੇ ਪ੍ਰਭਾਵਿਤ ਹੋਣਗੇ।

Exit mobile version