ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਪੰਜਾਬ ਦੀ ਰਾਜਨੀਤੀ ਚ ਐਂਟਰੀ, ਆਲਾ ਹਾਈ ਕਮਾਨ ਨੇ ਦਿੱਤੀ ਟਿਕਟ ਦੀ ਮੰਜਰੀ, ਜ਼ਿਲੇ ਤੋਂ ਸੀਟ ਤੋਂ ਲੜਣਗੇਂ ਫਾਇਨਲ ਸਸਪੈਂਸ ਬਰਕਾਰ

ਗੁਰਦਾਸਪੁਰ, 5 ਦਿਸੰਬਰ (ਮੰਨਣ ਸੈਣੀ)। ਗੁਰਦਾਸਪੁਰ ਜਿਲੇ ਦੀ ਰਾਜਨੀਤੀ ਵਿੱਚ ਪੰਜਾਬ ਕਾਂਗਰਸ ਦੇ ਕਦਵਾਰ ਨੇਤਾ, ਸਾਂਸਦ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਐਂਟਰੀ ਕਰ ਲਈ ਹੈ। ਦਿੱਲੀ ਛੱਡਣ ਤੋਂ ਪਹਿਲਾਂ ਉਹਨਾਂ ਵੱਲੋ ਹਾਈਕਮਾਨ ਦੀ ਮੰਜਰੀ ਲੈ ਲਈ ਗਈ ਹੈ ਅਤੇ ਹੁਣ ਉਹ ਗੁਰਦਾਸਪੁਰ ਜਿਲੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਰਹੇ ਹਨ। ਸੂਤਰਾਂ ਅਨੂਸਾਰ ਉਹਨਾਂ ਨੂੰ ਟਿਕਟ ਦੀ ਮੰਜੂਰੀ ਹਾਈਕਮਾਨ ਵੱਲੋ ਦਿੱਤੀ ਜਾ ਚੁਕੀ ਹੈ ਅਤੇ ਉਹ ਹੁਣ ਕਿਸ ਸੀਟ ਤੋਂ ਚੋਣ ਲੜਣਗੇਂ ਇਸ ਸੰਬੰਧੀ ਸਸਪੈਂਸ ਬਰਕਾਰ ਹੈ।

ਇਹ ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਇਹ ਐਲਾਨ ਕਰ ਚੁੱਕੇ ਸਨ ਕਿ ਉਹਨਾਂ ਦਾ ਜਹਾਜ ਜ਼ਿਲਾ ਗੁਰਦਾਸਪੁਰ ਦੇ ਕਿਸੇ ਇਕ ਹਲਕੇ ਤੋਂ ਲੈਡ ਕਰੇਗਾ। ਹੁਣ ਇਹ ਜਹਾਜ ਕਿੱਥੇ ਲੈਡ ਕਰਦਾ ਹੈ ਇਹ ਭਵਿਖ ਦੀ ਕੁੱਖ ਵਿੱਚ ਹੈ। ਪਰ ਇਨਾਂ ਜਰੂਰ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋ ਪੰਜਾਬ ਦੀ ਰਾਜਨੀਤੀ ਵਿੱਚ ਉਤਰਨ ਤੋਂ ਬਾਅਦ ਸਮੀਕਰਨਾਂ ਵਿੱਚ ਵੱਡਾ ਬਦਲਾਵ ਵੇਖਣ ਨੂੰ ਮਿਲੇਗਾ।

ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਉਹ ਮਿਸਾਇਲ ਸਨ ਜਿਨਾਂ ਵੱਲੋਂ ਬਾਲੀਵੂਡ ਦੇ ਸਿਨੇ ਸਟਾਰ, ਭਾਜਪਾ ਦੇ ਕਦਵਾਰ ਨੇਤਾ ਅਤੇ ਕੇਂਂਦਰ ਵਿੱਚ ਮੰਤਰੀ ਰਹੇ ਵਿਨੋਦ ਖੱਨਾ ਨੂੰ ਹਰਾ ਕੇ ਕਾਂਗਰਸ ਦਾ ਗੁਰਦਾਸਪੁਰ ਵਿੱਚ ਫੇਰ ਪਰਚਮ ਬੁੰਲੰਦ ਕੀਤਾ ਗਿਆ ਸੀ। ਪ੍ਰਤਾਪ ਸਿੰਘ ਬਾਜਵਾ ਵੱਲੋ ਰਾਜ ਸਭਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਰੂਲ ਬੁੱਕ ਸੁੱਟ ਕਿਸਾਨਾਂ ਦੇ ਹੱਕ ਵਿੱਚ ਆਵਾਜ ਚੁੱਕੀ ਗਈ ਸੀ ਅਤੇ ਉਹਨਾਂ ਵੱਲੋ ਕਿਸਾਨਾ ਦੇ ਹੱਕ ਵਿੱਚ ਆਵਾਜ ਬੁਲੰਦ ਕਰਣ ਤੋਂ ਬਾਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਗੱਨੇ ਦਾ ਮੁੱਲ ਵਧਾਇਆ ਗਿਆ ਸੀ।

Exit mobile version