ਪਠਾਨਕੋਟ ਜ਼ਿਲੇ ਅੰਦਰ ਅਸਮਾਨ ‘ਚ ਨਜ਼ਰ ਆਈ ਸ਼ੱਕੀ ਚੀਜ਼, ਦਹਿਸ਼ਤ ਚ ਲੋਕ, ਵੇਖੋ ਵੀਡਿਓ

ਜਾਂਚ ‘ਚ ਜੁਟੀ ਸੁਰੱਖਿਆ ਏਜੰਸੀਆਂ, 5-6 ਮਿੰਟ ਤੱਕ ਅਸਮਾਨ ‘ਚ ਤੈਰਦੀ ਰਹੀ ਸ਼ੱਕੀ ਸ਼ੱਕੀ ਚੀਜ

ਪਠਾਨਕੋਟ, 3 ਦਿਸੰਬਰ (ਸ਼ਰਮਾ)। ਸ਼ੁੱਕਰਵਾਰ ਦੇਰ ਸ਼ਾਮ ਅਸਮਾਨ ‘ਚ ਚਮਕਦਾਰ ਚੀਜ਼ ਦਿਖਾਈ ਦੇਣ ਕਾਰਨ ਪਠਾਨਕੋਟ ਦੇ ਲੋਕ ਦਹਿਸ਼ਤ ‘ਚ ਹਨ। ਘਬਰਾਏ ਲੋਕਾਂ ਨੇ ਉਕਤ ਸ਼ੱਕੀ ਵਸਤੂ ਦੀ ਵੀਡੀਓ ਵੀ ਬਣਾ ਕੇ ਪੁਲਿਸ ਨੂੰ ਭੇਜ ਦਿੱਤੀ। ਇਸ ਦੇ ਨਾਲ ਹੀ ਫੌਜ ਨਾਲ ਘਿਰੇ ਪਠਾਨਕੋਟ ‘ਚ ਅਜਿਹੀ ਕੋਈ ਚੀਜ਼ ਦੇਖ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

https://thepunjabwire.com/wp-content/uploads/2021/12/WhatsApp-Video-2021-12-03-at-20.49.51.mp4

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਕਤ ਚਮਕਦਾਰ ਚੀਜ਼ ਦੀ ਵੀਡੀਓ ਬਣਾਉਣ ਵਾਲੇ ਚਸ਼ਮਦੀਦਾਂ ਤਾਰਾਗੜ੍ਹ ਦੇ ਰਾਜਕੁਮਾਰ, ਬਮਿਆਲ ਦੇ ਪ੍ਰਕਾਸ਼ ਅਤੇ ਮਾਧੋਪੁਰ ਦੇ ਸੋਨੂੰ ਨੇ ਦੱਸਿਆ ਕਿ ਸ਼ਾਮ 7 ਵਜੇ ਅਚਾਨਕ ਉਨ੍ਹਾਂ ਦਾ ਧਿਆਨ ਅਸਮਾਨ ਵੱਲ ਗਿਆ ਤਾਂ ਰੇਲਗੱਡੀ ਵਰਗੀ ਚੀਜ਼ ਦਿਖਾਈ ਦਿੱਤੀ। ਜਿਸ ਵਿੱਚ ਰੇਲ ਦੇ ਡੱਬਿਆਂ ਵਾਂਗ ਲਾਈਟਾਂ ਬਲ ਰਹੀਆਂ ਸਨ। ਹਾਲਾਂਕਿ, ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣੀ ਗਈ। ਕੁਝ ਲੋਕ ਇਸ ਨੂੰ ਸੈਟੇਲਾਈਟ, ਕੁਝ ਰਾਕੇਟ ਅਤੇ ਕੁਝ ਇਸ ਨੂੰ ਖੋਜੀ ਜਹਾਜ਼ ਕਹਿ ਰਹੇ ਹਨ।

ਉਧਰ, ਐਸਐਸਪੀ ਪਠਾਨਕੋਟ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਕਸਬਾ ਨਰੋਟ ਜੈਮਲ ਸਿੰਘ ਤੋਂ ਮਿਲੀ ਹੈ। ਅਧਿਕਾਰੀ ਜਾਂਚ ‘ਚ ਲੱਗੇ ਹੋਏ ਹਨ। ਇਸ ਸ਼ੱਕੀ ਵਸਤੂ ਬਾਰੇ ਜਲਦੀ ਹੀ ਜਾਣਕਾਰੀ ਹਾਸਲ ਕਰ ਲਈ ਜਾਵੇਗੀ।

ਜੱਦ ਪਠਾਨਕੋਟ ਦੇ ਡੀਸੀ ਸਮਯਮ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਜੱਲਦ ਹੀ ਇਸ ਸੰਬੰਧੀ ਜਾਣਕਾਰੀ ਹਾਸਿਲ ਕਰਣਗੇ।

Exit mobile version