ਗੁਰਦਾਸਪੁਰ ਵਿੱਚ ਮਿਲੇ ਗ੍ਰਨੇਡ, ਟਿਫਿਨ ਬੰਬ, ਆਰਡੀਐਕਸ ਮਿਲਣ ਸੰਬੰਧੀ ਕਈ ਸਸਪੈਂਸ ਬਰਕਰਾਰ, ਜਾਂਚ ਪੂਰੀ ਹੋਣ ਤੋਂ ਬਾਅਦ ਹੋ ਸਕਦੇ ਹਨ ਖੁਲਾਸੇ

ਡੀਜੀਪੀ ਨੇ ਕੀਤੀ ਅਸਲਾ ਮਿਲਣ ਦੀ ਪੁਸ਼ਟੀ, ਕਿੱਦਾ ਅਤੇ ਕਿੱਧੋ ਆਇਆ ਸਸਪੈਂਸ ਬਰਕਰਾਰ

ਕਿਹੜੀਆਂ ਅੱਤਵਾਦੀ ਜਥੇਬੰਦੀਆਂ ਇਸ਼ ਵਿੱਚ ਸ਼ਾਮਿਲ ਨਹੀਂ ਕੀਤਾ ਕੋਈ ਖੁਲਾਸਾ

ਸ਼ਨੀਵਾਰ ਨੂੰ ਟਿਫਿਨ ਬੰਬ ਅਤੇ ਹੈਂਡ ਗ੍ਰੇਨੇਡ ਡਿਫਿਊਜ਼ ਕਰੇਗੀ ਪੁਲਿਸ ਨੇ ਫੜੇਗੀ

ਗੁਰਦਾਸਪੁਰ ਪੁਲਿਸ BSF ਦੇ ਸਹਿਯੋਗ ਨਾਲ ਸਰਚ ਆਪਰੇਸ਼ਨ ਚਲਾ ਰਹੀ ਹੈ

ਗੁਰਦਾਸਪੁਰ, 3 ਦਸੰਬਰ (ਮੰਨਣ ਸੈਣੀ।) ਗੁਰਦਾਸਪੁਰ ‘ਚ ਮਿਲੇ ਅਸਲੇ ਦੀ ਅਧਿਕਾਰਤ ਪੁਸ਼ਟੀ ਆਖਰਕਾਰ ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੱਲੋ ਪ੍ਰੈੱਸ ਬਿਆਨ ਰਾਹੀਂ ਕਰ ਦਿੱਤੀ ਗਈ ਹੈ। ਇੰਨੀ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕਰਕੇ ਬੇਸ਼ੱਕ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਰੋਕ ਦਿੱਤਾ ਹੈ। ਪਰ ਹੁਣ ਤੱਕ ਇਸ ਨਾਲ ਜੁੜੇ ਕਈ ਰਾਜ਼ ਅਤੇ ਸਸਪੈਂਸ ਬਣੇ ਹੋਏ ਹਨ, ਜਿਨ੍ਹਾਂ ਦਾ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਖੁਲਾਸਾ ਹੋਣ ਦੀ ਸੰਭਾਵਨਾ ਹੈ ਅਤੇ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।

ਡੀਜੀਪੀ ਪੰਜਾਬ ਵੱਲੋਂ ਇਹ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਸੀ ਕਿ ਪਾਕਿਸਤਾਨ-ਆਈਐਸਆਈ ਵੱਲੋਂ ਸਮਰਥਨ ਪ੍ਰਾਪਤ ਅੱਤਵਾਦੀ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਸੀ, ਪਰ ਉਹ ਕਿਹੜੇ ਅੱਤਵਾਦੀ ਗਰੁੱਪ ਹਨ ਅਤੇ ਕੀ ਸਲੀਪਰ ਸੈੱਲ ਸਰਗਰਮ ਹੋਏ ਹਨ, ਇਸ ਤੇ ਅਜੇ ਵੀ ਸਵਾਲੀਆ ਨਿਸ਼ਾਨ ਬਰਕਰਾਰ ਹੈ। ਉਧਰ ਰਾਜ਼ ਦੀ ਰਵਾਇਤ ਨੂੰ ਬਰਕਰਾਰ ਰੱਖਦਿਆਂ ਕੋਈ ਵੀ ਪੁਲੀਸ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਫੜੇ ਗਏ ਟਿਫਿਨ ਬੰਬ ਅਤੇ ਹੈਂਡ ਗ੍ਰੇਨੇਡ ਨੂੰ ਪੁਲਸ ਸ਼ਨਿਵਾਰ ਨੂੰ ਡਿਫਿਊਜ਼ ਕਰੇਗੀ। ਜਿਸ ਸੰਬੰਧੀ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ (ਬੀਡੀਡੀਐਸ) ਟੀਮਾਂ ਨੂੰ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਆ ਚੁਕੀ ਹੈ।

ਡੀਜੀਪੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਡੀਜੀਪੀ ਨੇ ਕਿਹਾ ਕਿ ਇਸ ਹਫ਼ਤੇ ਲਗਾਤਾਰ ਤੀਸਰੇ ਆਪ੍ਰੇਸ਼ਨ ‘ਤੇ ਕੰਮ ਕਰਦੇ ਹੋਏ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਸਲੇਮਪੁਰ ਅਰਾਈਆਂ ਤੋਂ ਬਰਾਮਦ ਕੀਤੀ ਇੱਕ ਬੋਰੀ ਵਿੱਚ ਛੁਪੇ ਚਾਰ ਹੈਂਡ ਗ੍ਰਨੇਡ ਅਤੇ ਇੱਕ ਹੋਰ ਟਿਫਿਨ ਬੰਬ ਬਰਾਮਦ ਕੀਤਾ ਹੈ। ਵੀਰਵਾਰ। ਇਸ ਤੋਂ ਪਹਿਲਾਂ ਪੁਲਿਸ ਨੇ ਪਾਕਿਸਤਾਨ-ਆਈਐਸਆਈ ਦੇ ਸਮਰਥਨ ਵਾਲੇ ਦੋ ਅੱਤਵਾਦੀ ਸਮੂਹਾਂ ਦਾ ਪਰਦਾਫਾਸ਼ ਕੀਤਾ ਸੀ।

ਸਹੋਤਾ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਵਿੱਚੋਂ ਹਾਲ ਹੀ ਵਿੱਚ ਆਰ.ਡੀ.ਐਕਸ, ਹੈਂਡ ਗਰਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਮੂਹ ਐਸ.ਐਚ.ਓਜ਼ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਨੇ ਐਸਐਸਪੀ ਡਾ ਨਾਨਕ ਸਿੰਘ ਦੀ ਅਗਵਾਈ ਤਲੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ ਸੋਨੂੰ ਨੂੰ ਸੂਚਨਾ ‘ਤੇ 0.9 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ ਅਤੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਜਿੱਥੇ ਮੰਗਲਵਾਰ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ।

ਦੂਜੇ ਪਾਸੇ ਇਸ ਬਰਾਮਦਗੀ ਤੋਂ ਬਾਅਦ ਗੁਰਦਾਸਪੁਰ ਪੁਲਿਸ ਹੋਰ ਚੌਕਸ ਹੋ ਗਈ ਹੈ ਅਤੇ ਬੀ.ਐਸ.ਐਫ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸਰਹੱਦ ਦੇ ਨੇੜੇ ਸਰਚ ਅਭਿਆਨ ਚਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਗੁਰਦਾਸਪੁਰ ਪੁਲਿਸ ਜੋ ਕਿ ਪਹਿਲਾਂ ਹੀ ਹਾਈ ਅਲਰਟ ‘ਤੇ ਹੈ, ਰੋਜ਼ਾਨਾ ਨਾਈਟ ਡਿਊਟੀ ਦੌਰਾਨ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਚਲਾ ਰਹੀ ਹੈ।

Exit mobile version