ਦੀਨਾਨਗਰ ਤੋਂ ਬਰਾਮਦ ਹੋਇਆ 900 ਗ੍ਰਾਮ RDX ਅਤੇ 3 ਡੇਟੋਨੇਟਰ, ਕੱਲ ਭੈਣੀ ਮਿਆਂ ਖਾਂ ਤੋਂ ਮਿਲੇ ਸੀ ਗ੍ਰੇਨੇਡ, ਪਾਕਿਸਤਾਨ ਤੋਂ ਮੰਗਵਾਇਆ ਗਿਆ ਇਹ ਵਿਸਫੋਟਕ

Explosive sign yellow with stripes

ਗੁਰਦਾਸਪੁਰ, 1 ਦਸੰਬਰ (ਮੰਨਣ ਸੈਣੀ)। ਜਿਲਾ ਪੁਲਿਸ ਗੁਰਦਾਸਪੁਰ ਵਲੋਂ ਬੁਧਵਾਰ ਨੂੰ ਦੀਨਾਨਗਰ ਥਾਨਾ ਵੱਲੋ ਫੜੇ ਗਏ ਇੱਕ ਕਟੋਰਪੰਥੀ ਤੋਂ ਰਿਮਾਂਡ ਦੇ ਸਮੇਂ ਪੁਛਤਾਛ ਤੋਂ ਬਾਅਦ ਨਿਸ਼ਾਨਦੇਹੀ ਤੇ 900 ਗ੍ਰਾਮ RDX ਅਤੇ 3 ਡੇਟੋਨੇਟਰ ਬਰਾਮਦ ਕੀਤਾ ਗਿਆ ਹੈ। ਹਾਲਕਿ ਇਸ ਸੰਬੰਧੀ ਪੁਲਿਸ ਕੁੱਝ ਵੀ ਬਿਆਨ ਨਹੀਂ ਕਰ ਰਹੀ। ਪਰ ਗੁਪਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਰਿਕਵਰੀ ਪਿੰਡ ਦਬੂਰਜੀ ਵਿੱਚ ਪੁਲਿਸ ਨੇ ਨਿਸ਼ਾਨਦੇਹੀ ਤੇ ਕੀਤੀ।

ਦੱਸਣਯੋਹ ਹੈ ਕਿ 28 ਦਸੰਬਰ ਨੂੰ ਥਾਨਾ ਦੀਨਾਨਗਰ ਪੁਲਿਸ ਨੇ ਐਸਐਸਪੀ ਨਾਨਕ ਸਿੰਘ ਵੱਲੋ ਮਿਲੇ ਖਾਸ ਨਿਰਦੇਸ਼ਾ ਉੱਤੇ ਵਿਸ਼ੇਸ਼ ਨਾਕੇਬੰਦੀ ਕੀਤੀ ਹੋਈ ਸੀ। ਜਿਸ ਦੋਰਾਨ ਪੁਲਿਸ ਵੱਲੋ ਸਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸੰਤਾ ਸਿੰਘ ਨਿਵਾਸੀ ਪਿੰਡ ਕੱਕੜ ਥਾਨਾ ਲੋਪੋਕੇ (ਜਿਲਾ ਅੰਮ੍ਰਿਤਸਰ) ਨੂੰ .30 ਬੋਰ ਪਿਸਤੌਲ ਦੇ ਨਾਲ ਗਿਰਫਤਾਰ ਕੀਤਾ ਗਿਆ। ਪੁਲਿਸ ਦੇ ਅਨੁਸਾਰ ਸੋਨੂੰ ਦੇ ਕਟੋਰਪੰਥੀ ਅਤੇ ਦੇਸ਼ ਵਿਰੋਧੀ ਤੱਤਾਂ ਨਾਲ ਸਬੰਧ ਰੱਖਦੇ ਹੈ ਅਤੇ ਸੋਨੂੰ ਨੇ ਪਾਕਿਸਤਾਨ ਤੋਂ ਸਹਿਯੋਗੀਆਂ ਦੀ ਮਦਦ ਨਾਲ ਪੰਜਾਬ ਵਿੱਚ ਵਿਸਫੋਟਕ ਮੰਗਵਾਏ। ਪੁਲੀਸ ਦੇ ਅਨੁਸਾਰ ਸੁਖਵਿੰਦਰ ਸਿੰਘ ਸੋਨੂੰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਤੇ ਉਸ ਨੂੰ . 30 ਬੋਰ ਪਿਸਤੌਲ ਨਾਲ ਗਿਰਫਤਾਰ ਕੀਤਾ ਗਿਆ। ਮਾਨਯੋਗ ਅਦਾਲਤ ਵਿੱਚੋ ਸੋਨੂੰ ਦਾ ਤਿੰਨ ਦਿੰਨਾ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ। ਜਿਸ ਦੇ ਤਹਿਤ ਸੂਤਰਾਂ ਅਨੂਸਾਰ ਅੱਜ RDX ਤੇ Detonator ਬਰਾਮਦ ਕੀਤਾ ਗਿਆ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਵੱਲੋ ਕੱਲ ਦੋ ਹੈਡ ਗ੍ਰੇਨੇਡ ਭੈਣੀ ਮਿਆਂ ਖਾਂ ਤੋ ਬਰਾਮਦ ਕੀਤੇ ਗਏ ਹਨ। ਜਿਸ ਤੋਂ ਸਾਫ ਹੈ ਕਿ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।

Exit mobile version