ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਨੇ ਆਪਣਾ 57ਵਾਂ ਸਥਾਪਨਾ ਦਿਵਸ ਮਨਾਇਆ

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ-ਹਥਿਆਰਾਂ ਦੀ ਲਗਾਈ ਗਈ ਪ੍ਰਦਰਸ਼ਨੀ

ਡੇਰਾ ਬਾਬਾ ਨਾਨਕ (ਗੁਰਦਾਸਪੁਰ) , 30 ਨਵੰਬਰ  ( ਮੰਨਣ ਸੈਣੀ )।   ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵਲੋਂ ਆਪਣੇ 57ਵੇਂ ਸਥਾਪਨਾ ਦਿਵਸ ਮੌਕੇ 10 ਬਟਾਲੀਅਨ ਡੇਰਾ ਬਾਬਾ ਨਾਨਕ ਅਤੇ 73 ਬਟਾਲੀਅਨ ਸ਼ਾਹਪੁਰ ਵਲੋਂ ਡਿਪਟੀ ਕਮਾਂਡੈਂਟ ਸ੍ਰੀ ਰਾਮ ਸਿੰਘ ਯਾਦਵ, 10 ਵੀਂ ਬਟਾਲੀਅਨ ਅਤੇ ਸ੍ਰੀ ਚਮਨ ਲਾਲ, ਡਿਪਟੀ ਕਮਾਂਡੈਂਟ 73 ਬਟਾਲੀਅਨ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿਚ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਦੇ 43 ਵਿਦਿਆਰਥੀਆਂ ਅਤੇ 02 ਅਧਿਆਪਕਾਂ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਗੁਜਰਪੁਰਾ ਬਲਾਕ–1 ਅਜਨਾਲਾ ਦੇ 25 ਵਿਦਿਆਰਥੀਆਂ ਤੇ 02 ਅਧਿਆਪਕਾਂ ਨੇ ਹਿੱਸਾ ਲਿਆ।

                 ਇਸ ਮੌਕੇ ਬੀ.ਐਸ.ਐਫ ਵਲੋਂ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਅਤੇ ਦੇਸ਼ ਲਈ ਸੇਵਾ ਕਰਨ ਲਈ ਫੌਜ ਵਿਚ ਭਰਤੀ ਹੋਣ ਦਾ ਜ਼ਜਬਾ ਪੈਦਾ ਕਰਨ ਦੇ ਮੰਤਵ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਦਰਸ਼ਨ ਸਥਲ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਵੀ ਗਏ। ਇਥੇ ਮਥਨ ਸਿੰਘ, ਡਿਪਟੀਕਮਾਂਡੈਂਟ 185 ਬਟਾਲੀਅਨ ਤੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।

                   ਇਸ ਮੌਕੇ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਬੀ.ਐਸ.ਐਫ ਵਲੋਂ ਦੇਸ਼ ਦੀ ਸੇਵਾ ਵਿਚ ਅੱਗੇ ਹੋ ਕੇ ਫਰਜ਼ ਅਦਾ ਕੀਤੇ ਜਾਂਦੇ ਹਨ ਅਤੇ ਦੇਸ਼ ਦੀ ਸੁਰੱਖਿਆ ਲਈ ਬੀ.ਐਸ.ਐਫ ਹਮੇਸ਼ਾ ਤਤਪਰ ਰਹਿੰਦੀ ਹੈ। ਉਨਾਂ ਦੱਸਿਆ ਕਿ ਅੱਜ ਵਿਦਿਆਰਥੀਆਂ ਨੂੰ ਇਥੇ ਸੱਦਣ ਦਾ ਮੁੱਖ ਮਕਸਦ ਉਨਾਂ ਵਿਚ ਦੇਸ਼ ਦੀ ਸੇਵਾ ਪੈਦਾ ਕਰਨਾ ਹੈ ਤਾਂ ਜੋ ਉਹ ਵੀ ਵੱਡੇ ਹੋ ਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣ।

————-ਕੈਪਸ਼ਨ——–    1——————

ਬੀ.ਐਸ.ਐਫ ਵਲੋਂ ਡੇਰਾ ਬਾਬਾ ਨਾਨਕ ਵਿਖੇ 57ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੇ ਦ੍ਰਿਸ਼।

Exit mobile version