ਹੁਣ ਰੰਧਾਵਾ ਤੇ ਭੜਕੇ ਨਵਜੋਤ ਸਿੱਧੂ, ਕਿਹਾ ਨਸ਼ੇ ਦੇ ਕੇਸ ਵਿੱਚ ਹਾਇਕੋਰਟ ਤੋਂ ਗੁਹਾਰ ਕਿਉਂ…ਰਿਪੋਰਟ ਖੋਲ੍ਹੋ ਅਤੇ ਕਾਰਵਾਈ ਕਰੋ

ਨਵਜੋਤ ਸਿੱਧੂ ਨੇ ਆਪਣੇ ਟਵੀਟ ਦੇ ਨਾਲ ਹਾਇਕੋਰਟ ਦੇ ਆਦੇਸ਼ ਦੀ ਕਾਪੀ ਵੀ ਅੱਪਲੋਡ ਕੀਤੀ ਅਤੇ ਜਿਸ ਵਿਚ ਸਿੱਧੂ ਵੱਲੋ ਦਾਵਾ ਕੀਤਾ ਗਿਆ ਕਿ ਹਾਈਕੋਰਟ ਨੇ ਕਿਹਾ ਹੈ ਕਿ ਸਰਕਾਰ ਨੇ ਉਸ ਨੂੰ ਸੌਪੀ ਰਿਪੋਰਟ ‘ਤੇ ਐਕਸ਼ਨ ਲਿਆ ਹੈ।

ਗੁਰਦਾਸਪੁਰ , 28 ਨਵੰਬਰ (ਮੰਨਣ ਸੈਣੀ)। ਨਸ਼ੇ ਦੇ ਮੁੱਦੇ ਤੇ ਲਗਾਤਾਰ ਆਪਣੀ ਹੀ ਸਰਕਾਰ ਤੇ ਹਮਲਾਵਰ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿਧੂ ਵੱਲੋ ਟਵੀਟ ਕੀਤੀ ਗਿਆ ਕਿ ਅਤੇ ਇਸ ਵਾਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ਤੇ ਲਿਆ ਗਿਆ। ਸਿੱਧੂ ਵੱਲ਼ੋ ਕਿਹਾ ਗਿਆ ਕਿ ਨਸ਼ੇ ਦੇ ਮਾਮਲੇ ਵਿੱਚ ਹਾਇਕੋਰਟ ਵਿੱਚ ਗੁਹਾਰ ਲਗਾਉਣ ਦਾ ਕੀ ਮਤਲਬ ਹੈ। ਜਦੋਂ ਅਦਾਲਤ ਦੇ ਨਿਰਦੇਸ਼ ਦਿੰਦੇ ਹਨ ਕਿ ਤੁਸੀਂ ਰਿਪੋਰਟ ਖੋਲ੍ਹੋ। ਜੇਕਰ ਰਿਪੋਰਟ ਵਿੱਚ ਕੁਝ ਨਹੀਂ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣਗੇ ਅਤੇ ਜੇਕਰ ਨਹੀਂ ਹੈ ਤਾਂ ਤੁਸੀਂ ਤੁਰੰਤ ਕਾਰਵਾਈ ਕਰਨ।

ਦਰਅਸਲ ਸਿੱਧ ਦਾ ਟਵੀਟ ਰੰਧਾਵਾ ਦੇ ਉਸ ਬਿਆਨ ਤੇ ਸੀ ਕਿ ਜਿਸ ਤੇ ਰੰਧਾਵਾ ਨੇ ਇਸ ਮਾਮਲੇ ਵਿੱਚ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇੱਕ ਪੈਨਲ ਬਣਾਉਣ ਦੀ ਗੱਲ ਕੀਤੀ ਗਈ ਸੀ। ਸਿਧੂ ਨੇ ਇਸ ਟਵੀਟ ਦੇ ਨਾਲ ਹਾਈਕੋਰਟ ਦੇ ਆਦੇਸ਼ ਦੀ ਕਾਪੀ ਵੀ ਅੱਪਲੋਡ ਕੀਤੀ ਹੈ, ਅਤੇ ਦਾਅਵਾ ਕੀਤਾ ਗਿਆ ਹੈ ਕਿ ਹਾਏਕੋਰਟ ਨੇ ਕਿਹਾ ਹੈ ਕਿ ਸਰਕਾਰ ਨੇ ਉਸ ਨੂੰ ਸੌਪੀ ਰਿਪੋਰਟ ‘ਤੇ ਐਕਸ਼ਨ ਲੈਣ।

ਇਸ ਤੋਂ ਪਹਿਲਾਂ ਸਿੱਧ ਨੇ ਆਪਣੇ ਹੀ ਸਰਕਾਰ ‘ਤੇ ਸਵਾਲ ਖੜਾ ਕਰਦੇ ਹੋਏ ਕਿਹਾ ਕਿ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂਚ ਰਿਪੋਰਟ ਅਤੇ ਡਰਗ੍ਸ ਕੇਸ ਦੀ ਜਾਂਚ ਰਿਪੋਰਟ ‘ਤੇ ਕਿਸ ਤਰ੍ਹਾਂ ਦੇ ਦਬਾਅ ਤਲੇ ਜਨਤਕ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਅਦਾਲਤ ਵੀ ਇਸ ਰਿਪੋਰਟ ਨੂੰ ਸਰਵਜਾਨਿਕ ਕਰਣ ਵਿੱਚ ਹਾਮੀ ਭਰ ਚੱਕਿਆ। ਪਰ ਇਸਦੇ ਬਾਵਜੂਦ ਦੋਨਾਂ ਰਿਪੋਰਟਾਂ ਨੂੰ ਕਿਊ ਜਨਤੱਕ ਨਹੀ ਕੀਤਾ ਗਿਆ।

ਸਿੱਧੂ ਨੇ ਕਿਹਾ ਸੀ ਕਿ ਉਹ ਮਾਂ ਦੇ ਪਵਿਤਰ ਦੁੱਧ ਦੀ ਕਸਮ ਖਾ ਕੇ ਏਲਾਨ ਕਰਦੇ ਹਨ ਕਿ ਅਗਰ ਬੇਅਦਬੀ ਅਤੇ ਡਰਗਸ ਮਾਮਲੇ ਦੀ ਰਿਪੋਰਟ ਨੂੰ ਜਨਤੱਕ ਨਾ ਕੀਤਾ ਗਿਆ ਤਾਂ ਉਹ ਪੰਜਾਬ ਵਿੱਚ ਆਪਣੀ ਬੇੜੀ ਨੂੰ ਦਾਵ ਤੇ ਲਾ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਪਾਰਟੀ ਅਤੇ ਪ੍ਰਬੰਧਕੀ ਸ਼ਕਤੀਆਂ ਕੋਲ ਨਹੀਂ ਹਨ। ਇਸ ਲਈ ਉਹ ਇਸ ਬਾਰੇ ਮੁੱਖਮੰਤਰੀ ਚੰਨੀ ਨੂੰ ਵੀ ਕਹਿ ਚੁੱਕੇ ਹਨ। ਸਿੱਧ ਨੇ ਕਿਹਾ ਕਿ ਨਸ਼ਾ ਖਤਮ ਕਰਨਾ ਅਤੇ ਬੇਅਦਬੀ ਮਾਮਲਿਆਂ ਵਿੱਚ ਸਜਾ ਦਿੱਤਾ ਜਾਣਾ, ਉਹਨਾਂ ਦੇ ਦੋ ਆਪਣੇ ਮੁੱਦਿਆ ਵਿੱਚੋ ਹਨ ਅਤੇ ਉਹ ਇਹਨਾਂ ਮੁੱਦਿਆ ਤੋੋਂ ਅਤੇ ਆਪਣੀ ਰਾਹ ਤੋਂ ਪਿਛੇ ਨਹੀ ਹਟਣਗੇ।

Exit mobile version