ਭਾਰਤ ਪਾਕ ਸਰਹਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

ਗੁਰਦਾਸਪੁਰ, 26 ਨਵੰਬਰ (ਮੰਨਣ ਸੈਣੀ)। ਭਾਰਤ ਪਾਕਿਸਤਾਨ ਸਰਹੱਦ ‘ਤੇ ਸਥਿਤ BSF ਦੀ 73 ਬਟਾਲਿਅਨ ਵਲੋ ਸ਼ੁਕਰਵਾਰ ਨੂੰ ਇੱਕ ਪਾਕਿਸਤਾਨੀ ਨਾਗਰਿਕ ਨੂੰ ਸਰਹਦ ਪਾਰ ਕਰਦਿਆ ਗਿਰਫਤਾਰ ਕੀਤਾ ਗਿਆ ਹੈ। ਉਸਦੀ पुष्टी ਬੀਐਸਐਫ ਦੇ ਅਧਿਕਾਰੀ ਨਿਰਮਾਣ ਸਿੰਘ ਔਜਲਾ ਵੱਲੋ ਕੀਤੀ ਗਈ। ਹਾਲਾਕਿ ਔਜਲਾ ਦਾ ਕਹਿਣਾ ਸੀ ਕਿ ਹਾਲੇ ਉਕਤ ਨਾਗਰਿਕ ਕੋਲੋ ਪੁੱਛ ਪੜਤਾਲ ਚੱਲ ਰਹੀ ਹੈ। ਜਿਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ।

ਉੱਥੇ ਹੀ ਸੂਤਰਾਂ ਮੁਤਾਬਿਕ ਪਾਕ ਨਾਗਰਿਕ ਨੂੰ ਬੀਓਪੀ ਸ਼ਾਹਪੁਰ ਪੋਸਟ ਤੋਂ ਗਿਰਫ਼ਤਾਰ ਕੀਤਾ ਗਿਆ ਹੈ। ਉਕਤ ਨੂੰ ਸ਼ਾਮ ਪੰਜ ਵੱਜੇ ਗਿਰਫ਼ਤਾਰ ਕੀਤਾ ਗਿਆ ਜੱਦ ਹਨੇਰਾ ਹੋਣ ਵਾਲਾ ਸੀ। ਉਕਤ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੀ ਪਹਿਚਾਨ ਇਮਰਾਨ ਅਹਮਦ ਪੁੱਤਰ ਸੁਲਤਾਨ ਅਮਹਦ ਨਿਵਾਸੀ ਪਿੰਡ ਕਾਮੋਕੀ ਜ਼ਿਲਾ ਨਾਰੋਵਾਲ ਵੱਜੋ ਹੋਈ ਹੈ ਉਕਤ ਨੇ ਕਾਲੇ ਰੰਗ ਦੀ ਫੁੱਲ ਸਲੀਵ, ਨੀਲਾ ਸਵੈਟਰ, ਕਾਲਾ ਪਜਾਮਾ ਬੇਲਟ ਦੇ ਨਾਲ, ਪਲਾਸਟਿਕ ਦੀ ਚਪਲ ਪਾਈ ਹੈ।

Exit mobile version