ਡਾਕਖਾਨਾ ਚੌਕ ਗੁਰਦਾਸਪੁਰ ਯਾਂ ਪੁਤਲਾ ਫੂਕ ਚੌਕ ਗੁਰਦਾਸਪੁਰ, ਦੁਕਾਨਦਾਰਾਂ ਦਾ ਸਾਰਿਆ ਨੂੰ ਸਵਾਲ ਅਸੀਂ ਤੁਹਾਡੇ ਨਾਲ ਹਾਂ ਪਰ ਕੀ ਤੁਸੀ ਸਾਡੇ ਨਾਲ ਹੋ?

ਗੁਰਦਾਸਪੁਰ ਜ਼ਿਲੇ ਦੀ ਗੱਲ ਕਰਿਏ ਤਾਂ ਡਾਰ ਖਾਨਾ ਚੌਕ ਗੁਰਦਾਸਪੁਰ ਬਾਰੇ ਸਭ ਜਾਣਦੇ ਹੋਣਗੇਂ। ਇਸ ਨੂੰ ਹੁਣ ਡਾਕ ਖਾਨਾ ਚੌਕ ਦੇ ਨਾਲ ਨਾਲ ਪਹਿਲਾ ਬੱਤਿਆ ਵਾਲਾ ਚੌਕ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਕਿਊਕਿ ਗੁਰਦਾਸਪੁਰ ਵਿੱਚ ਟ੍ਰੈਫਿਕ ਵੱਲੋ ਲਗਾਇਆ ਜਾਣ ਵਾਲਿਆ ਵਾਲਿਆ ਲਾਇਟਾਂ ਸੱਭ ਤੋਂ ਪਹਿਲਾ ਇਸ ਚੌਕ ਵਿੱਚ ਲੱਗਿਆ ਸਨ। ਬੱਤਿਆ ਦਾ ਤਾਂ ਹੁਣ ਕੋਈ ਅਤਾ ਪਤਾ ਨਹੀਂ ਪਰ ਹੁਣ ਇਸ ਚੌਕ ਦਾ ਨਾਮ ਬਦਲ ਰਿਹਾ। ਹੁਣ ਮੁਜ਼ਾਹਿਰਾ ਕਰਨ ਵਾਲੇ ਲੋਕ ਇਸ ਨੂੰ ਚੌਕ ਪੁਤਲਾ ਫੂਕ ਚੌਕ ਦੇ ਨਾਮ ਨਾਲ ਮਸ਼ਹੂਰ ਕਰ ਰਹੇ ਹਨ। ਆਪਣੀ ਜਥੇਬੰਦੀ ਦੇ ਬੈਨਰ ਤਲੇ ਪ੍ਰਦਰਸ਼ਨ ਕਰ ਸ਼ਕਤੀ ਪ੍ਰਦਰਸ਼ਨ ਕਰ ਰਹੀ ਜਥੇਬੰਦਿਆ ਦਾ ਕੋਈ ਰੋਸ਼ ਧਰਨਾ ਹੋਵੇ, ਸਾਰੇ ਆਮ ਤੌਰ ਤੇ ਡਾਕ ਖਾਨਾ ਚੌਕ ਆਦਿ ਦਾ ਰੁੱਖ ਕਰਦੇ ਹਨ। ਕਿਊ ਕਰਦੇ ਹਨ ਇਹ ਤਾਂ ਸ਼ਾਇਦ ਉਹਨਾਂ ਨੂੰ ਵੀ ਪਤਾ ਹੋਊ, ਪਰ ਬੱਸ ਟਿਕਾਣਾ ਚਾਹਿਦਾ ਲੋਕਾ ਅੱਗੇ ਆਪਣਾ ਸ਼ਕਤੀ ਪ੍ਰਦਸ਼ਨ ਕਰਨ ਦਾ, ਤਾਂਕਿ ਆਵਾਜ ਲੋਕਾਂ ਤੱਕ ਪਹੁੰਚ ਸਕੇ, ਬੇਸ਼ਕ ਲੋਕ ਪਰੇਸ਼ਾਨ ਹੀ ਹੁੰਦੇ ਹੋਣ । ਪਰ ਹਕੀਕਤ ਵਿੱਚ ਆਵਾਜ਼ ਸਰਕਾਰ ਤੱਕ ਪਹੁੰਚਾਨੀ ਹੁੰਦੀ ਹੈ। ਪਰ ਜੇ ਲੋਕਾਂ ਦੀ ਨਜਰੀਂ ਨਾ ਆਉਣਗੇ ਤੇੇ ਗੱਲ ਕਿੱਦਾ ਬਣੂ? ਕਿਉਕਿ ਅੱਜ ਕੱਲ ਸੋਸਲ ਮੀਡਿਆ ਦਾ ਜਮਾਣਾ ਹੈ ਤਾਂ ਲੋਕਾਂ ਦੀ ਵੈਸੇ ਗੱਲ ਘਰੋਂ ਵੀ ਸੁਣੀ ਜਾ ਰਹੀ ਹੈ।

ਖੈਰ ਅੱਜ ਡਾਰਖਾਨਾ ਚੌਕ ਦੇ ਲਾਗੇ ਰਹਿੰਦੇ ਲੋਕਾਂ, ਦੁਕਾਨਦਾਰਾ ਨਾਲ ਮਿਲਣਾ ਹੋਇਆ, ਦੁਕਾਨਦਾਰਾਂ ਅਤੇ ਰਿਹਾਸ਼ਿਆਂ ਦੀ ਇਕੋ ਸ਼ਿਕਾਇਤ ਸੀ ਕਿ ਹੁਣ ਉਹ ਦੁੱਖੀ ਹੋ ਗਏ ਹਨ। ਇਸ ਚੌਕ ਵਿੱਚ ਦਵਾਇਆ, ਮੋਟਰਸਾਇਕਲ ਸਰਵਿਸ ਸਟੇਸ਼ਨ, ਕਰਿਆਣਾ, ਢਾਬੇ ਆਦਿ ਕਈ ਦੁਕਾਨਾਂ ਹਨ। ਉਹਨਾਂ ਦਾ ਕਹਿਣਾ ਸੀ ਕਿ ਕਦੇ ਪ੍ਰਦਸ਼ਨਕਾਰਿਆ ਅਤੇ ਕਦੇ ਕਿਸ਼ੇ ਨਾ ਕਿਸੇ ਧਾਰਮਿਕ ਸ਼ੋਭਾ ਯਾਤਰਾਂ ਵਾਲਿਆਂ ਨਾਲ ਸਾਡੇ ਕਾਰੋਬਾਰ ਤੇ ਬਹੁਤ ਅਸਰ ਪੈ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਕਦੇ ਪ੍ਰਦਸ਼ਨਕਾਰਿਆ ਕਾਰਣ ਅਤੇ ਕਤੇ ਕਦੇ ਧਾਰਮਿਕ ਆਯੋਜਨਾਂ ਕਾਰਨ ਕਦੇ ਕਿਸੇ ਨੇਤਾ ਦਾ ਆਗਮਨ, ਕਦੇ ਪੁਲਿਸ ਦੇ ਚਾਲਾਨਾਂ ਕਾਰਣ ਉਹਨਾਂ ਦਾ ਵਪਾਰ ਬਹੁਤ ਪ੍ਰਭਾਵਿਤ ਹੋ ਰਿਹਾ। ਮੰਦੀ ਦੀ ਪਹਿਲਾ ਹੀ ਮਾਰ ਝੱਲ ਰਹੇ ਲੋਕਾ ਤੇ ਹੋਰ ਬੋਝ ਪੈ ਰਿਹਾ।

ਉਹਨਾਂ ਦਾ ਕਹਿਣਾ ਸੀ ਕਿ ਜੇ ਮੁਜਾਹਿਰਾਂ ਕਾਰਿਆ ਦਾ ਗੁੱਸਾ ਸਰਕਾਰ ਪ੍ਰਤਿ ਹੈ ਤਾਂ ਸਰਕਾਰ ਦਾ ਘਰ ਘੇਰਨ, ਡੀਸੀ ਦਫਤਰ ਹੁਣ ਇਕੋ ਛੱਤ ਧੱਲੇ ਹੈ ਉੱਧੇ ਜਾ ਕੇ ਡੇਰਾ ਲਾਉਣ। ਗੱਲ ਸੁਣੀ ਵੀ ਜਾਵੇਗੀ ਪਰ ਇੱਥੇ ਲੋਕਾਂ ਨੂੰ ਤੰਗ ਕਰਨ ਦਾ ਕੀ ਫਾਇਦਾ? ਇਸੇ ਤਰਾਂ ਉਹਨਾਂ ਦੀ ਮੰਗ ਸੀ ਕਿ ਅਗਰ ਕੋਈ ਧਾਰਮਿਕ ਆਯੋਜਨ ਕਰਨਾ ਹੀ ਹੈ ਤਾਂ ਪ੍ਰਸ਼ਾਸਨ ਵੱਲੋ ਇਕ ਜਗਿਹ ਅਲਾਟ ਕਰ ਦਿੱਤੀ ਜਾਵੇ ਅਤੇ ਚਾਹਵਾਨ ਲੋਕ ਉਸੇ ਜਗਹ ਤੇ ਇੱਕਠੇ ਹੋਣ। ਕਿਊਕਿ ਧਰਮ ਸਾਰਿਆ ਦਾ ਸਾਂਝਾ ਸੋਂ ਲੋਕ ਤਾਂ ਉਥੇ ਵੀ ਪਹੁੰਚ ਜਾਣਗੇ। ਪਰ ਆਮ ਰਾਹਗੀਰ ਅਤੇ ਆਮ ਲੋਕਾਂ, ਦੁਕਾਨਦਾਰਾਂ ਨੂੰ ਤਾਂ ਕੋਈ ਪਰੇਸ਼ਾਨੀ ਨਾਂ ਝਲਣੀ ਪਵੇ। ਉਹਨਾਂ ਦਾ ਕਹਿਣਾ ਸੀ ਕੀ ਅੱਸੀ ਹਰ ਆਯੋਜਨ ਵਿੱਚ ਹਿੱਸਾ ਪਾਉਦੇ ਹਾਂ ਜੇ ਪ੍ਰਸ਼ਾਸ਼ਨ ਕੋਈ ਜਗਹ ਅਲਾਟ ਕਰ ਦੇਵੇ ਤਾਂ ਉਸ ਜਗਹ ਤੇ ਸ਼ਿਰਕਤ ਵੀ ਕਰਨਗੇ। ਪਰ ਕੀ ਇਹ ਸਹੀ ਹੈ?

Manan Saini
ਮੰਨਣ ਸੈਣੀ

ਦੱਬੀ ਦੱਬੀ ਜੁਬਾਣ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜਦੋ ਕਦੇ ਕੋਈ ਨੇਤਾ ਇਥੋ ਨਿਕਲਨਾਂ ਹੋਵੇ ਯਾ ਕੋਈ ਵੱਡੀ ਗਤਿਵਿਧੀ ਹੋਣੀ ਹੋਵੇ ਇਧੇ ਪੁਲਿਸ ਵੀ ਮੌਕੇ ਤੋ ਚਾਲਾਨ ਕੱਟ ਆਪਣੇ ਟਾਰਗਟ ਪੂਰੇ ਕਰਨ ਵਿੱਚ ਲੱਗ ਜਾਂਦੀ ਹੈ। ਜਿਸ ਨਾਲ ਗ੍ਰਾਹਕ ਇਸ ਪਾਸੇ ਵੱਲ ਨੂੰ ਵੱੜਦਾ ਵੀ ਨਹੀ ਅਤੇ ਦੁਸਰੇ ਪਾਸੇ ਸਥਿਤ ਦੁਕਾਨਾਂ ਵੱਲ ਰੁੱਖ ਕਰ ਲੈਂਦੇ ਹਨ।

ਦੁੱਕਾਨਦਾਰਾਂ ਨੇ ਮਿਹਣਾ ਮਾਰਦੇ ਦੱਸਿਆ ਕਿ ਇਹ ਸਾਡ਼ੇ ਨੇਤਾ ਜੋ ਲੋਕਾਂ ਵਿੱਚ ਕੋਈ ਬਦਲਾਵ ਲਿਆਉਣ ਵਿੱਚ ਸੰਭਵ ਨੇ ਪਰ ਉਹ ਆਪ ਹੀ ਵੋਟਾ ਖਾਤਿਰ ਕਦੇ ਮੱਥੇ ਟੇਕਦੇ ਅਤੇ ਕਦੇ ਰੱਸੇ ਖਿੱਚਦੇ ਨਜ਼ਰ ਆਊੰਦੇ ਹਨ। ਜਿਸ ਕਾਰਨ ਹੁਣ ਉਹਨਾਂ ਨੂੰ ਗੁਰਦਾਸਪੁਰ ਦੇ ਕਿਸੇ ਨੇਤਾ ਤੋਂ ਕੋਈ ਆਸ ਨਹੀਂ ਰਹੀ। ਆਮ ਦੁਕਾਨਦਾਰਾ ਨੇ ਪ੍ਰਸ਼ਾਸ਼ਨ ਤੋਂ ਅਪੀਲ ਕੀਤੀ ਕੀ ਉਹਨਾਂ ਦਾ ਹੱਲ ਕੀਤਾ ਜਾਵੇ ਅਤੇ ਇਹ ਬੰਦ ਕਰਵਾਏ ਜਾਣ। ਉਹਨਾਂ ਮੁਜ਼ਾਹਿਰਾ ਕਾਰਿਆ ਨੂੰ ਵੀ ਬੇਨਤੀ ਕੀਤੀ ਕਿ ਉਹਨਾਂ ਦੇ ਦੁੱਖ ਵਿੱਚ ਸਾਰੇ ਦੁਕਾਨਦਾਰ ਅਤੇ ਲੋਕ ਨਾਲ ਹਨ ਪਰ ਉਹਨਾਂ ਦਾ ਦੁੱਖ ਦਰਦ ਸਮਝਦਿਆ ਡੀਸੀ ਦਫਤਰ ਦਾ ਹੀ ਘੇਰਾਵ ਕੀਤਾ ਜਾਵੇ ਤਾਂਕਿ ਸਰਕਾਰ ਦੇ ਰੈਵਿਨਿਊ ਉਪਰ ਅਸਰ ਪਵੇਂ। ਇਸ ਦੇ ਨਾਲ ਨਾਲ ਉਹਨਾਂ ਸਾਰੀ ਧਾਰਮਿਕ ਜੱਥੇਬੰਦਿਆ ਦੇ ਆਗੁਆ ਨੂੰ ਅਪੀਲ ਕੀਤੀ ਕੀ ਉਹ ਸਾਰਿਆ ਦੇ ਨਾਲ ਹਨ ਪਰ ਕੀ ਸਾਰੀ ਧਾਰਮਿਕ ਜੱਧੇਬੰਦਿਆ ਉਹਨਾਂ ਦੇ ਨਾਲ ਹੋ ਕੇ ਸ਼ਹਿਰ ਦੀ ਇਕ ਵੱਡੀ ਜਗਹ ਧਾਰਮਿਕ ਆਯੋਜਨ ਕਰ ਸਕਦਿਆ ਹਨ।

ਖੈਰ ਇਹ ਦੁਕਾਨਦਾਰਾਂ ਦਾ ਸਵਾਲ ਸੀ ਜੋ ਆਪ ਅੱਗੇ ਰੱਖ ਦਿੱਤਾ ਬਾਕਿ ਆਪਣੀ ਆਪਣੀ ਸੋਚ ਦੇ ਤੁਸੀ ਆਪ ਲੋਕ ਮਾਲਿਕ ਹੋ ਅਤੇ ਸਹੀ ਫੈਸਲਾ ਕਰਨ ਵਿੱਚ ਸੰਭਵ ਹੋ। ਜੋ ਸੋਚੋਗੇ ਚੰਗਾ ਹੀ ਸੋਚੋਗੇ

Exit mobile version