ਨਿਜੀ ਹਸਪਤਾਲ ਦੀ ਕੰਧ ਤੋੜਣ ਅਤੇ ਡਾਕਟਰ ਬੱਬਰ ਨੂੰ ਮਾਰਨੇ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਚਾਰ ਲੋਕਾਂ ਤੇ ਮਾਮਲਾ ਦਰਜ

ਗੁਰਦਾਸਪੁਰ, 25 ਨਵੰਬਰ (ਮੰਨਣ ਸੈਣੀ)। ਪ੍ਰਾਈਵੇਟ ਹਸਪਤਾਲ ਦੀ ਕੰਧ ਤੋੜਣ ਅਤੇ ਡਾਕਟਰ ਨੂੰ ਮਾਰਨੇ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀ ਹਾਲੇ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ।

ਡਾ.ਕਰਤਾਰ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਕਾਲੇਜ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਬੱਬਰ ਮਲਟੀ ਸਪੇਸ਼ਲਿਸਟੀ ਹਸਪਤਾਲ ਜੀਵਨਵਾਲ ਵਿੱਚ ਚੱਲ ਰਹੇ ਹਨ। ਬੁਧਵਾਰ ਨੂੰ ਉਹ ਆਪਣੇ ਹਸਪਤਾਲ ਵਿਚ ਮਰੀਜਾਂ ਨੂੰ ਦੇਖ ਰਹੇ ਸੀ, ਤਾਂ ਉਹਨਾਂ ਦੇ ਡਰਾਈਵਰ ਸੁਲੱਖਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੋਵੇਂ ਪੁੱਤਰ ਗੁਰਦਿਆਲ ਸਿੰਘ ਸੰਗਤਪੁਰਾ ਰੋਡ, ਲੱਕੀ ਨਿਵਾਸੀ ਭਾਵੜਾ ਅਤੇ ਇਕ ਹੋਰ ਅਣਪਛਾਤੀ ਵਿਅਕਤੀ ਹਸਪਤਾਲ ਦੀ ਬਣੀ ਕੰਧ ਜੇਬੀ ਦੇ ਨਾਲ ਤੁੜਵਾ ਰਹੇ ਸਨ। ਜਿਨਾਂ ਨੂੰ ਰੋਕਣ ਤੇ ਸਿਮਰਨਜੀਤ ਸਿੰਘ ਨੇ ਆਪਣੇ ਹੱਥ ਵਿੱਚ ਫੜਿਆ ਲਾਇਸੰਸੀ ਪਿਸਤਲ ਅਤੇ ਬਾਕੀ ਦੋਸ਼ਿਆ ਨੇ ਦਾਤਰ,ਕਿਰਪਾਨਾਂ ਵਿਖਾ ਕੇ ਉਹਨਾਂ ਨੂੰ ਮਾਰਨ ਦੀਆ ਧਮਕੀਆਂ ਦਿੱਤਿਆ।ਇਸ ਸੰਬੰਧੀ ਡਰਾਈਵਰ ਵੱਲੋ ਫ਼ੋਨ ਤੇ ਵੀਡੀਓ ਬਣਾਈ ਗਈ। ਇਸ ਸੰਬੰਧੀ ਪੁਲਿਸ ਨੂੰ ਸੂਚਨਾ ਮਿਲਣ ਤੇ ਦੋਸ਼ੀ ਮੋਕੇ ਤੋਂ ਕਾਰ ਵਿੱਚ ਫਰਾਰ ਹੋ ਗਏ।

ਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਖਿਲਾਫ ਅਸਲਾ ਐਕਟ, ਧਮਕਾਉਣ ਸਮੇਤ ਕਈ ਹੋਰ ਧਾਰਾਵਾਂ ਤੇ ਤਹਿਤ ਮਾਮਲਾ ਦਰਜ ਕੀਤਾ ਗਿਆ।

Exit mobile version