ਬ੍ਰੇਕਿੰਗ – ਗੁਰਦਾਸਪੁਰ ਵਿੱਚ ਵੀ ਹੇਇਆ ਅਸਲਾ ਜ਼ਬਤ, ਪੁਲਿਸ ਕਰ ਸੱਕਦੀ ਹੈ ਕੱਲ ਮਾਮਲੇ ਦਾ ਖੁਲਾਸਾ

Pistol

ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ)। ਪਠਾਨਕੋਟ ਗ੍ਰਨੇਟ ਅਟੈਕ ਤੋਂ ਬਾਅਦ ਹਾਈ ਅਲਰਟ ਤੇ ਹੋਈ ਗੁਰਦਾਸਪੁਰ ਪੁਲਿਸ ਵੱਲੋ ਵੀ ਗੁਰਦਾਸਪੁਰ ਵਿੱਚ ਵੀ ਅਸਲਾ ਜ਼ਬਤ ਕੀਤਾ ਗਿਆ ਹੈ। ਸੂਤਰਾ ਮੁਤਾਬਿਕ ਮਿਲੀ ਜਾਣਕਾਰੀ ਅਨੂਸਾਰ ਇਹ ਅਸਲਾ ਬੱਬਰੀ ਬਾਈਪਾਸ ਤੋਂ ਰਿਕਵਰ ਹੋਇਆ ਹੈ। ਇਸ ਸੰਬੰਧੀ ਹਾਲਾਕਿ ਕੋਈ ਵੀ ਅਧਿਕਾਰੀ ਹਾਲੇ ਕੋਈ ਵੀ ਜਾਨਕਾਰੀ ਦੇਣ ਤੋਂ ਇੰਕਾਰ ਕਰ ਰਿਹਾ। ਪਰ ਕਿਆਸ ਲਗਾਏ ਜਾ ਰਹੇ ਹਨ ਕਿ ਗੁਰਦਾਸਪੁਰ ਦੇ ਐਸਐਸਪੀ ਨਾਨਕ ਸਿੰਘ ਮੰਗਲਵਾਰ ਨੂੰ ਇਸ ਸੰਬੰਧੀ ਕੋਈ ਵੱਡੀ ਜਾਣਕਾਰੀ ਮੀਡਿਆ ਨਾਲ ਸਾਂਝੀ ਕਰ ਸਕਦੇ ਹਨ। ਹਾਲਾਕਿ ਪੁਲਿਸ ਪ੍ਰਸ਼ਾਸਨ ਵੱਲੋ ਹਾਲੇ ਵੀ ਚੁੱਪੀ ਧਾਰੀ ਗਈ ਹੈ।

ਗੋਰ ਰਹੇ ਕਿ ਪਠਾਨਕੋਟ ਵਿੱਚ ਆਰਮੀ ਦੇ ਤ੍ਰਿਵੇਨੀ ਦ੍ਰਾਰ ਵਿਚ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਬੇਹਦ ਸਤਰਕਤਾ ਵਰਤ ਰਹੀ ਹੈ ਅਤੇ ਜਿਲੇ ਵਿੱਚ ਹਰ ਆਊਣ ਜਾਊਣ ਵਾਲੇ ਤੇ ਕੜੀ ਨਜਰ ਅਤੇ ਚੇਕਿੰਗ ਕੀਤੀ ਜਾ ਰਹੀ ਹੈ ਅਤੇ ਉਸੇ ਦੇ ਚਲਦੇ ਇਹ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ।

ਸੂਤਰਾਂ ਤੋਂ ਮਿਲੀ ਜਾਨਕਾਰੀ ਅਨੁਸਾਰ ਕਰੀਬ 3-4 ਪਿਸਤੋਲਾਂ ਸਦਰ ਪੁਲਿਸ ਵੱਲੋ ਬਰਾਮਦ ਕਿਤਿਆ ਗਇਆ ਹਨ, ਪਰ ਇਹਨਾਂ ਦੀ ਕਿਸੇ ਨੇ ਕਈ ਪੁਛਟੀ ਨਹੀਂ ਕੀਤੀ।

Exit mobile version