ਸਮੂਹਿਕ ਛੁੱਟੀ ਤੇ ਗਏ ਬਿਜਲੀ ਮੁਲਾਜਿਮਾਂ ਦੀ ਪਾਵਰਕਾਮ ਨੇ ਨਹੀਂ ਮੰਨੀ ਮੰਗ, 26 ਤੱਕ ਵਧਾਈ ਛੁੱਟੀ, ਖਪਤਕਾਰ ਹੋ ਰਹੇ ਪਰੇਸ਼ਾਨ

ਨਹੀਂ ਹੋ ਰਹੇ ਕਾਉਂਟਰ ਤੇ ਬਿਜਲੀ ਬਿਲ ਜਮਾਂ, ਵਿਭਾਗੀ ਕੰਮਕਾਜ ਠੱਪ, ਫਾਲਟ ਠੀਕ ਹੋਣ ਵਿੱਚ ਹੋ ਰਹੀ ਦੇਰੀ

ਮੁਲਾਜਿਮਾਂ ਨਾਲ ਮੀਟਿੰਗ ਜਾਰੀ, ਜਲੱਦੀ ਨਿਕਲੇਗਾ ਹੱਲ, ਕਿਹਾ ਲੋਕ ਸੁਵਿਧਾ ਕੇਂਦਰਾਂ ਅਤੇ ਔਨ ਲਾਈਨ ਜਮ੍ਹਾ ਕਰਾਵਾਉਣ ਬਿਲ- ਵੇਣੂ ਪ੍ਰਸਾਦ

ਗੁਰਦਾਸਪੁਰ, 21 ਨਵੰਬਰ (ਮੰਨਣ ਸੈਣੀ)। ਮੰਗਾਂ ਨੂੰ ਲੈਕੇ ਸਾਮੂਹਿਕ ਛੁੱਟੀ ਤੇ ਗਏ ਬਿਜਲੀ ਮੁਲਾਜਿਮਾਂ ਦੀਆਂ ਮੰਗਾ ਵਿਭਾਗ ਵੱਲੋ ਨਾ ਮੰਨੇ ਜਾਣ ਦਾ ਖਿਮਾਆਜਾ ਬਿਜਲੀ ਗਾਹਕਾਂ ਨੂੰ ਝੱਲਣਾ ਪੈ ਰਿਹਾ ਹੈ। ਵਿਭਾਗ ਅਤੇ ਕਰਮਚਾਰਿਆ ਵੱਚਕਾਰ ਛਿੜੀ ਜੰਗ ਵਿੱਚ ਨਿਰਵਘਣ ਬਿਜਲੀ ਸਪਲਾਈ ਅਤੇ ਵਿਭਾਗ ਦਿਆ ਸੇਵਾਵਾਂ ਨ ਮਿਲਣ ਕਾਰਣ ਲੋਕਾ ਨੂੰ ਖਾਸੀ ਦਿੱਕਤ ਦਾ ਸਾਮਨਾ ਕਰਨਾ ਪੈ ਰਿਹਾ। ਇਸ ਦੇ ਨਾਲ ਹੀ ਕਈ ਅਜਿਹੇ ਲੋਕ ਵੀ ਹਨ ਜਿਹਨਾਂ ਦੇ ਗੱਲੇ ਤੇ ਆਖਿਰੀ ਤਰੀਕ ਨਿਕਲ ਜਾਣ ਨਾਲ ਹੁਣ ਬਿਲਾਂ ਦੇ ਨਾਲ ਨਾਲ ਜੁਰਮਾਣੇ ਦੀ ਵੀ ਤਲਵਾਰ ਲੱਟਕ ਰਹੀ ਹੈ।

ਗੌਰ ਹੈ ਕਿ 15 ਨਵੰਬਰ ਤੋਂ ਬਿਜਲੀ ਕਰਮਾਚਾਰੀ ਸਾਮੂਹਿਕ ਛੁੱਟੀ ਲੈ ਕੇ ਹੜਤਾਲ ‘ਤੇ ਹੈ ਅਤੇ ਐਤਵਾਰ ਨੂੰ ਵੀ ਉਨ੍ਹਾਂ ਦੀ ਵਿਭਾਗ ਦੇ ਨਾਲ ਮੀਟਿੰਗ ਸਿਰੇ ਨ ਚੜੀ ਅਤੇ ਉਹਨਾਂ ਵੱਲੋ ਹੜਤਾਲ 26 ਨਵੰਬਰ ਤੱਕ ਵੱਧਾ ਦਿੱਤੀ ਗਈ ਹੈ। ਪਾਵਰਕਾਮ ਦਫ਼ਤਰ ਵਿੱਚ ਹੁਣ ਕੋਈ ਵਿਭਾਗੀ ਕੰਮ ਨਹੀਂ ਹੋ ਰਿਹਾ ਹੈ, ਬਿਜਲੀ ਦੇ ਬਿਲ ਜਮ੍ਹਾਂ ਨਹੀਂ ਹੋ ਰਹੇ ਅਤੇ ਇੱਥੇ ਬਿਜਲੀ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਹੱਲ ਹੋਣ ਵਿੱਚ ਕਾਫੀ ਸਮਾਂ ਲੱਗ ਰਿਹਾ

ਕਈ ਉਪਭੋਗਤਾਂ ਇੰਝ ਦੇ ਹਨ ਜਿਨਾਂ ਦੇ ਬਿਜਲੀ ਦੇ ਬਿੱਲਾਂ ਦੀ ਅੰਤਮ ਤਾਰੀਖ ਨਿਕਲ ਗਈ ਹੈ, ਪਰੰਤੂ ਜਾਣਕਾਰੀ ਦੇ ਆਭਾਵ ਦੇ ਚੱਲਦੇ ਉਹ ਨਿਰੰਤਰ ਪਾਵਰਕਾਮ ਦੇ ਦਫਤਰਾਂ ਦੇ ਗੇੜੇ ਮਾਰਦੇ ਰਹੇ ਪਰ ਬੰਦ ਖਿੜਕੀ ਵੇਖ ਵਾਪਿਸ ਪਰਤ ਆਂਦੇ ਅਤੇ ਹੁਣ ਉਨ੍ਹਾਂ ਨੂੰ ਜੁਰਮਨਾ ਵੀ ਅਦਾ ਕਰਨਾ ਪਵੇਗਾ। ਜਿਨਾਂ ਨੂੰ ਪਤਾ ਲੱਗਾ ਉਹ ਕਿਸੇ ਤਰ੍ਹਾਂ ਕੈਫੇ ‘ਤੇ ਆਪਣਾ ਬਿਲ ਜਮ੍ਹਾ ਕਰਾਉਣ ਵਿੱਚ ਸਫਲ ਤਾ ਰਹੇ ਪਰ ਉਹਨਾਂ ਵੱਲੋ ਕੈਫੇ ਦੇ ਮਾਲਕ ਨੂੰ 50 ਰੁਪਏ ਵਾਧੂ ਚਾਰਜ ਦੇਣਾ ਪਿਆ। ਉਧਰ ਵਿਭਾਗ ਦੇ ਪ੍ਰਬੰਧਕਾਂ ਨੇ ਕਿਹਾ ਕਿ ਬਿਲ ਲਗਾਤਾਰ ਆਨਲਾਈਨ ਸੁਵਿਧਾ ਕੇਂਦਰਾਂ ਵਿੱਚ ਉਪਲਬਧ ਹੈ ਅਤੇ ਕਿਸੇ ਵੀ ਰਾਹਤ ਦੀ ਵਿਵਸਥਾ ਨਹੀਂ ਹੈ। ਅਗਰ ਕਿਸੇ ਧਾਂ ਬਿਜਲੀ ਦੀ ਖਰਾਬੀ ਆ ਜਾਵੇ ਤਾਂ ਲੋਕਾਂ ਨੂੰ ਸਪਲਾਈ ਠੀਕ ਮਿਲਣ ਵਿੱਚ ਵਾਧੂ ਇੰਤਜਾਰ ਕਰਨਾ ਪੈ ਰਿਹਾ। ਉਧਰ ਆਮ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਅਤੇ ਕੇ ਵਿਚਕਾਰ ਉਂਹੇ ਕਿਉਂ ਪਿਸਨੇ ‘ਤੇ ਮਜ਼ਬੂਰ ਕੀਤਾ ਜਾ ਰਿਹਾ ਹੈ।

ਦ ਪੰਜਾਬ ਵਾਇਰ ਵੱਲੋ ਜਦੋਂ ਇਸ ਸੰਬੰਧੀ ਪਾਵਰਕਾਮ ਦੇ ਚੇਅਰਮੈਨ- ਕਮ -ਡਾਇਰੇਕਟਰ ਵੇਨੂ ਪ੍ਰਸਾਦ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਭਾਗ ਵੱਲੋ ਨਿਰੰਤਰ ਕਰਮਚਾਰਿਆਂ ਦੇ ਆਗੂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਐਤਵਾਰ ਨੂੰ ਵੀ ਅੱਜ ਮੀਟਿੰਗ ਕੀਤੀ ਗਈ ਪਰ ਜੋ ਸਿਰੇ ਨਾ ਚੜੀ । ਉਹਨਾਂ ਕਿਹਾ ਕਿ ਉਹਨਾਂ ਵੱਲੋ ਕਰਮਚਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਹੜਤਾਲ ਬੰਦ ਕਰਨ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਜੱਲਦ ਮਾਮਲਾ ਸੁਲਝ ਜਾਏਗਾ। ਉਹਨਾਂ ਦੱਸਿਆ ਕਿ ਸੁਵਿਧਾ ਕੇਂਦਰਾਂ ਅਤੇ ਆਨਲਾਇਨ ਬਿਲ ਜਮਾਂ ਹੋ ਰਹੇ ਹਨ ਅਤੇ ਖਪਤਕਾਰਾਂ ਨੂੰ ਕੋਈ ਪਰੇਸ਼ਾਨੀ ਪੇਸ਼ ਨਹੀੰ ਆਉਣ ਦਿੱਤੀ ਜਾਵੇਗੀ।

Exit mobile version