ਖੇਤੀ ਕਾਨੂੰਨਾਂ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਦੇਰ ਆਏ ਦਰੁਸਤ ਆਏ, ਦਿੱਤੀ ਕਿਸਾਨਾਂ ਨੂੰ ਵਧਾਈ

ਗੁਰਦਾਸਪੁਰ, 19 ਨਵੰਬਰ (ਮੰਨਣ ਸੈਣੀ)। ਦੇਸ਼ ਦੇ ਪ੍ਰਧਾਨਮੰਤਰੀ ਵੱਲੋ ਖੇਤੀ ਕਾਨੂੰਨ ਵਾਪਿਸ ਲੈਣ ਸੰਬੰਧੀ ਕੀਤੇ ਗਏ ਐਲਾਨ ਦਾ ਸਵਾਗਤ ਕਰਦੇ ਹੋਇਆ ਕਿਹਾ ਹੈ ਕਿ ਦੇਰ ਆਏ ਦਰੁਸਤ ਆਏ। ਉਹਨਾਂ ਇਸ ਸੰਬੰਧੀ ਕਿਸਾਨਾਂ, ਕਿਸਾਨੀ ਲਈ ਲੜਣ ਵਾਲੇ ਸਾਰਿਆ ਨੂੰ ਜਿੱਤ ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਗੁਰਪੁਰਬ ਦੀ ਵੀ ਵਧਾਈ ਦਿੱਤੀ।

ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋ ਵੀ ਪੁਰਯੋਗ ਤਰੀਕੇ ਨਾਲ ਕੇਂਦਰ ਸਰਕਾਰ ਅੱਗੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਚੁੱਕੀ ਗਈ ਸੀ। ਉਹਨਾਂ ਵੱਲੋ ਵਿਰੋਧ ਦਰਜ ਕਰਵਾਊਣ ਲਈ ਰਾਜ ਸਭਾ ਵਿੱਚ ਰੂਲ ਬੁੱਕ ਤੱਕ ਸੱਟੀ ਗਈ ਸੀ, ਜੋ ਉਸ ਵੇਲੇ ਚਰਚਾ ਦਾ ਬੇਹਦ ਵਿੱਸਾ ਰਿਹਾ ਸੀ।

https://thepunjabwire.com/wp-content/uploads/2021/11/WhatsApp-Video-2021-11-19-at-09.37.09.mp4

Exit mobile version