ਅਧਾਰ ਸੋਸਲ ਟਰੱਸਟ ਪੂਨਾ ਦੀ ਟੀਮ ਵੱਲੋਂ ਬੀਐਸਐਫ ਜਵਾਨਾਂ, ਐਸਐਸਪੀ ਅਤੇ ਵਿਧਾਇਕ ਨਾਲ ਦਿਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ ਤੇ ਵੰਡੀਆਂ ਮਠਿਆਈਆਂ

ਅਧਾਰ ਸੋਸਲ ਟਰੱਸਟ ਸਿੱਖਿਆ,ਸਮਾਜ ਸੇਵਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ

ਗੁਰਦਾਸਪੁਰ, 18 ਨਵੰਬਰ (ਮੰਨਣ ਸੈਣੀ) । ਅਧਾਰ ਸੋਸਲ ਟਰੱਸਟ ਪੂਨਾ ਮਹਾਰਾਸ਼ਟਰ ਦੀ 24 ਔਰਤਾਂ ਸਮੇਤ 86 ਮੈਂਬਰੀ ਟੀਮ ਗੁਰਦਾਸਪੁਰ ਦਿਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਤੇ ਮਠਿਆਈਆਂ ਵੰਡਣ ਲਈ ਪਹੁੰਚੀ। ਟਰੱਸਟ ਦੇ ਮੈਂਬਰਾਂ ਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਕਰਤਾਰ ਸਿੰਘ ਪਾਹੜਾ ਟਰੱਸਟ ਦੇ ਜਨਰਲ ਸਕੱਤਰ ਕਿਰਨਪ੍ਰੀਤ ਸਿੰਘ ਪਾਹੜਾ ਅਤੇ ਸਮਰਪਣ ਸੋਸਾਇਟੀ ਦੇ ਸਕੱਤਰ ਤੇ ਪਾਹੜਾ ਟਰੱਸਟ ਦੇ ਸਲਾਹਕਾਰ ਪਰਮਿੰਦਰ ਸਿੰਘ ਸੈਣੀ ,ਸਟੇਟ ਅਵਾਰਡੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਵੱਲੋਂ ਗੁਰਦਾਸਪੁਰ ਪਹੁੰਚਣ ਤੇ ਸਵਾਗਤ ਕੀਤਾ। ਵਿਧਾਇਕ ਵੱਲੋ ਅਧਾਰ ਸੋਸਲ ਟਰੱਸਟ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਅਤੇ ਸਰੋਪੇ ਦੇਕੇ ਪਾਹੜਾ ਟਰੱਸਟ ਤੇ ਸਮਰਪਣ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਅਤੇ 111 ਦੀਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਮ ਨੂੰ ਜਗਾਉਣ ਅਤੇ ਦੋ ਪਿੱਪਲ ਦੇ ਬੂਟੇ ਲਗਾਉਣ ਲਈ ਦਿੱਤੇ।

ਉਕਤ ਨੇ ਇਸ ਮੌਕੇ ਕਿਹਾ ਕਿ ਅਧਾਰ ਸੋਸਲ ਟਰੱਸਟ ਸਿੱਖਿਆ ,ਸਮਾਜ ਸੇਵਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਾਹੜਾ ਟਰੱਸਟ ਤੇ ਸਮਰਪਣ ਸੋਸਾਇਟੀ ਉਹਨਾਂ ਨੂੰ ਹਰ ਚੰਗੇ ਕੰਮ ਲਈ ਸਹਿਯੋਗ ਦੇਵੇਗੀ। ਵਿਧਾਇਕ ਨੇ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਪ੍ਰਕਾਸ਼ ਪੁਰਬ ਪੂਨੇ ਜਾਕੇ ਜਦੋਂ ਮਨਾਉਣ ਤਾਂ ਸ਼ਾਮ ਨੂੰ ਆਪਣੇ ਘਰਾਂ ਤੇ ਸਿੱਖਿਆ ‌ਸੰਸਥਾਵਾ ਵਿੱਚ ਦੀਵੇ ਤੇ ਮੋਮਬੱਤੀਆਂ ਜ਼ਰੂਰ ਜਗਾਉਣ ਤੇ ਪਿੱਪਲ ਦੇ ਦਿੱਤੇ ਗਏ ਬੂਟੇ ਜ਼ਰੂਰ ਲਗਾਉਣ।

ਇਸ ਮੌਕੇ ਅਧਾਰ ਸੋਸਲ ਟਰੱਸਟ ਦੇ ਪ੍ਰਧਾਨ ਸੰਨਤੋਸ ਸਚਕਨਕਰ ਨੇ ਦੱਸਿਆ ਕਿ ਅਧਾਰ ਸੋਸਲ ਟਰੱਸਟ ਪੂਨਾ ਹਰ ਸਾਲ 15 ਕੁਇੰਟਲ ਮਿਠਾਈਆਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਤਿਆਰ ਕਰਦਾ ਹੈ ਤੇ ਦਿਵਾਲੀ ਤੇ ਦੇਸ ਦੀਆਂ ਵੱਖ-ਵੱਖ ਸਰਹੱਦਾਂ ਤੇ ਜਾ ਕੇ ਬੀਐਸਐਫ ਦੇ ਜਵਾਨਾਂ ਨੂੰ ਵੰਡਦਾ ਹੈ। ਉਹਨਾਂ ਦੱਸਿਆਂ ਕਿ ਟਰੱਸਟ ਸਿੱਖਿਆ,ਕਲਾ,ਸਮਾਜ ਸੇਵਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰ ਰਿਹਾ ਹੈ। ਟਰੱਸਟ ਦੇ ਅਹੁਦੇਦਾਰਾਂ ਵੱਲੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਐਸਐਸਪੀ ਗੁਰਦਾਸਪੁਰ ਡਾਕਟਰ ਨਾਨਕ ਸਿੰਘ ਆਈਪੀਐਸ ਨਾਲ ਗੁਰਦਾਸਪੁਰ ਅਤੇ ਬੀਐਸਐਫ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਕਰਤਾਰ ਕੋਰੀਡੋਰ ਤੇ ਜਾਕੇ ਦਿਵਾਲੀ ਦੀਆਂ ਖੁੱਸੀਆਂ ਸਾਂਝੀਆਂ ਕੀਤੀਆਂ ਤੇ ਮਿਠਾਈਆਂ ਵੰਡੀਆਂ। ਐਸਐਸਪੀ ਡਾਕਟਰ ਨਾਨਕ ਸਿੰਘ ਆਈਪੀਐਸ ਅਤੇ ਬੀਐਸਐਫ ਅਧਿਕਾਰੀਆਂ ਨੇ ਅਧਾਰ ਸੋਸਲ ਟਰੱਸਟ ਦੇ ਮੈਂਬਰਾਂ ਨੂੰ ਉਹਨਾਂ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾ ਲਈ ਵਧਾਈ ਦਿੱਤੀ।

Exit mobile version