ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਸਕਦੇ ਹਨ ‘ਦ ਗ੍ਰੇਟ ਖਲੀ’ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਵਰਲਡ ਰੈਸਲਿਂਗ ਵਿੱਚ ਭਾਰਤ ਦਾ ਨਾਮ ਚਮਕਾਉਣ ਵਾਲੇ ਦਲੀਪ ਸਿੰਘ ਰਾਨਾ ‘ ਦ ਗ੍ਰੇਟ ਖਲੀ’ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹਨ। ਇਹ ਚਰਚਾ ਉਹਨਾਂ ਦੀ ਫੋਟੋ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋ ਸੋਸ਼ਲ ਅਕਾਉਟ ਤੇ ਸੇਅਰ ਕਰਨ ਉਪਰਾਂਤ ਸ਼ੁਰੂ ਹੋਈ ਹੈ।

ਇਸ ਸੰਬੰਧੀ ਅਰਵਿੰਦ ਕੇਜਰੀਵਾਲ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਪੂਰੀ ਦੁਨੀਆ ‘ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ ‘ਦ ਗ੍ਰੇਟ ਖ਼ਲੀ’ ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ।

Exit mobile version