ਦੂਜੇ ਦਿਨ ਵੀ ਬਿਜਲੀ ਮੁਲਾਜ਼ਮਾਂ ਨੇ ਮੁੱਖ ਗੇਟ ਬੰਦ ਕਰ ਕੀਤੀ ਰੈਲੀ,ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਕੋਸਿਆ

ਗੁਰਦਾਸਪੁਰ, 16 ਨਵੰਬਰ (ਮੰਨਣ ਸੈਣੀ)। ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਦੂਜੇ ਦਿਨ ਵੀ ਬਿਜਲੀ ਕਾਮਿਆਂ ਨੇ ਸਰਕਲ ਗੁਰਦਾਸਪੁਰ ਦਾ ਮੁੱਖ ਗੇਟ ਬੰਦ ਕਰਕੇ ਰੋਸ ਰੈਲੀ ਕੀਤੀ।

ਰੈਲੀ ਵਿੱਚ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਨੇ ਕਿਹਾ ਕਿ 15 ਅਤੇ 16 ਨਵੰਬਰ ਦੀ ਅਚਨਚੇਤ ਛੁੱਟੀ ਲਈ ਜਾਣੀ ਸੀ, ਜਿਸ ਨੂੰ ਵਧਾ ਕੇ 18 ਨਵੰਬਰ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਦੁਆਲੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਪੇ-ਬੈਂਡ 1-12-11 ਤੋਂ ਲਾਗੂ ਕੀਤਾ ਜਾਵੇ, ਨਵੇਂ ਪੇ-ਸਕੇਲ ਤੁਰੰਤ ਜਾਰੀ ਕੀਤੇ ਜਾਣ, ਡੀਏ ਜਾਰੀ ਕੀਤਾ ਜਾਵੇ, ਆਰਜ਼ੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 23 ਸਾਲਾ ਸਕੇਲ ਬਿਨਾਂ ਸ਼ਰਤ, ਨੌਕਰੀਆਂ ਤੇ ਤਰੱਕੀਆਂ ਬਿਨਾਂ ਦੂਰੀ ਤੋਂ ਦਿੱਤੀਆਂ ਜਾਣ ਆਦਿ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਕਲ ਹੈੱਡ ਸਟਾਫ਼ ਟੀਮ ਦਰਬਾਰਾ ਸਿੰਘ ਛੀਨਾ, ਟੀ.ਐੱਸ.ਯੂ ਸਕੱਤਰ ਤੇਜਪਾਲ ਸਿੰਘ, ਰਜਿੰਦਰ ਸ਼ਰਮਾ, ਸਲੇਂਦਰ ਭਾਸਕਰ, ਗੁਰਜੀਤ ਸਿੰਘ ਘੁੰਮਣ, ਪਵਨ ਕੁਮਾਰ, ਬਲਜੀਤ ਸਿੰਘ, ਅਸ਼ੋਕ ਅਰਮਾਨ, ਬਲਵੰਤ ਸਿੰਘ, ਰਜਿੰਦਰ ਕੁਮਾਰ, ਜੈਪਾਲ, ਮੇਜਰ ਸਿੰਘ, ਸੰਜੀਵ ਕੁਮਾਰ ਸੈਣੀ. , ਠਾਕੁਰ ਜਗਦੀਸ਼ ਸਿੰਘ, ਪ੍ਰਕਾਸ਼ ਘੁੱਲਾ ਅਤੇ ਕੁਲਵੰਤ ਪਾਲ ਆਦਿ ਹਾਜ਼ਰ ਸਨ।

Exit mobile version