ਅਕਾਲੀ-ਬਸਪਾ ਸਰਕਾਰ ਬਣਨ ਤੇ ਲੋਕ ਹਿਤ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ – ਬੱਬੇਹਾਲੀ

ਬਸਪਾ ਦੀ ਵਿਸ਼ੇਸ਼ ਮੀਟਿੰਗ ਵਿੱਚ ਕੀਤੀ ਬੱਬੇਹਾਲੀ ਨੇ ਸ਼ਿਰਕਤ

ਗੁਰਦਾਸਪੁਰ, 15 ਨਵੰਬਰ। ਬਹੁਜਨ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਅੰਬੇਦਕਰ ਹਾਲ ਵਿੱਚ ਮਿਸ਼ਨ ਦੇ ਸਰਪਰਸਤ ਮੇਜਰ ਸੋਮ ਨਾਥ ਅਤੇ ਬਸਪਾ ਦੇ ਜਿਲ੍ਹਾ ਪ੍ਰਧਾਨ ਜੇ ਪੀ ਭਗਤ ਵੱਲੋਂ ਆਯੋਜਿਤ ਕੀਤੀ ਗਈ । ਬੈਠਕ ਵਿੱਚ ਬਸਪਾ ਨੇਤਾਂਵਾਂ ਅਤੇ ਵਰਕਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਗੁਰਬਚਨ ਸਿੰਘ ਬੱਬੇਹਾਲੀ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਉਹ ਇਸ ਗੱਲ ਦੇ ਧੰਨਵਾਦੀ ਹਨ ਕਿ ਬਸਪਾ ਵਰਕਰ ਇੱਕਜੁਟ ਹੋ ਕੇ ਅਕਾਲੀ ਦਲ ਨਾਲ ਚੋਣ ਮੁਹਿੰਮ ਨੂੰ ਜੋਰਦਾਰ ਢੰਗ ਨਾਲ ਅਤੇ ਪੂਰੇ ਉਤਸਾਹ ਨਾਲ ਅਗਾਂਹ ਤੋਰ ਰਹੇ ਹਨ । ਭਾਂਵੇਂ ਕਿ ਅਜੇ ਚੋਣਾਂ ਦੀ ਮਿਤੀ ਦਾ ਐਲਾਨ ਨਹੀਂ ਹੋਇਆ ਪਰ ਫਿਰ ਵੀ ਅਕਾਲੀ ਅਤੇ ਬਸਪਾ ਵਰਕਰਾਂ ਦਾ ਉਤਸਾਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰਦਾਸਪੁਰ ਦੀ ਸੀਟ ਵੱਡੇ ਫਰਕ ਨਾਲ ਅਕਾਲੀ-ਬਸਪਾ ਗਠਜੋੜ ਦੀ ਝੋਲੀ ਵਿੱਚ ਪਵੇਗੀ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਉਪਰੰਤ 13 ਨੁਕਾਤੀ ਪ੍ਰੋਗਰਾਮ ਤਹਿਤ ਅਕਾਲੀ ਦਲ ਵੱਲੋਂ ਲੋਕ ਹਿਤ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ।

ਇਸ ਮੌਕੇ ਮੇਜਰ ਸੋਮਨਾਥ, ਜੇ.ਪੀ ਭਗਤ ਤੋਂ ਇਲਾਵਾ ਦੇਵ ਰਾਜ, ਧਰਮ ਪਾਲ, ਕੇਵਲ ਸਰੰਗਲ, ਰਮੇਸ਼ ਭੁੰਬਲੀ, ਸੁਦੇਸ਼ ਭਗਤ ਅਤੇ ਪਰਸ ਰਾਮ ਵੀ ਮੌਜੂਦ ਸਨ ।

Exit mobile version