ਮੱਖਮੰਤਰੀ ਚੰਨੀ ਕੱਲ ਪਹੁੰਚ ਰਹੇ ਜ਼ਿਲਾ ਗੁਰਦਾਸਪੁਰ, ਪਿੰਡ ਧਾਰੋਵਾਲੀ ਵਿੱਚ ਸਵ. ਸ ਸੰਤੋਖ ਸਿੰਘ ਰੰਧਾਵਾ ਦੀ ਸਾਲਾਨਾ ਬਰਸੀ ਵਿੱਚ ਹੋਣਗੇ ਸ਼ਾਮਿਲ,

ਗੁਰਦਾਸਪੁਰ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਾਰੋਵਾਲੀ ਵਿੱਚ ਪਹੁੰਚ ਰਹੇ ਹਨ। ਇਥੇ ਉਹ ਸਵ. ਸ. ਸੰਤੋਖ ਸਿੰਘ ਰੰਧਾਵਾ ਜੀ ਦੀ ਸਲਾਨਾ ਬਰਸੀ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਦੱਸਣਯੋਗ ਹੈ ਕਿ ਸ. ਸੰਤੋਖ ਸਿੰਘ ਰੰਧਾਵਾ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁਕੇ ਹਨ ਅਤੇ ਉਹਨਾਂ ਦੇ ਸੁਪੁੱਤਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੁਣ ਪੰਜਾਬ ਦੇ ਉਪ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਹਨ ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਹਨ।

Exit mobile version