ਅੱਜ 12 ਤੋਂ 1 ਵਜੇ ਤੱਕ ਵੈਬਕਸ ਮੀਟਿੰਗ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਸੁਨਣਗੇ ਡੀਸੀ ਇਸ਼ਫਾਕ

ਗੁਰਦਾਸਪੁਰ, 13 ਨਵੰਬਰ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਵੈਬਕਸ ਮੀਟਿੰਗ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਸੁਣੀਆਂ ਜਾਣਗੀਆਂ।

ਇਸ ਵੈਬਕਸ ਮੀਟਿੰਗ ਵਿੱਚ ਬਟਾਲਾ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫ਼ਤਹਿਗੜ੍ਹ ਚੂੜੀਆਂ, ਧਾਰੀਵਾਲ, ਦੀਨਾ ਨਗਰ, ਡੇਰਾ ਬਾਬਾ ਨਾਨਕ, ਕਲਾਨੌਰ, ਕਾਹਨੂਵਾਨ ਸਮੇਤ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ।

ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਉੱਪਰ ਵੈਬਕਸ ਐਪ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਹੇਠਾਂ ਦਿੱਤੇ ਲਿੰਕ ਨਾਲ ਮੀਟਿੰਗ ਨੂੰ ਜੁਆਇੰਨ ਕੀਤਾ ਜਾ ਸਕਦਾ ਹੈ।

use this link

https://dcofficegurdaspur.my.webex.com/join/pr1589213224

Exit mobile version