ਮੁੱਖ ਮੰਤਰੀ ਚੰਨੀ, ਆਰ ਐਸ ਐਸ ਤੋਂ ਅੰਜਾਨ, ਕਿਹਾ ਅਧੂਰੀ ਜਾਨਕਾਰੀ ਹੁੰਦੀ ਹੈ ਖਤੱਰਨਾਕ, ਪੁਛਿਆ ਗੋਲਵਰਕਰ ਦੇ ਚਲਾਣੇ ਤੇ 1973 ਵਿੱਚ ਇੰਦਰਾ ਗਾਂਧੀ ਨੇ ਸਦਨ ਵਿੱਚ ਕਿਊ ਦਿੱਤੀ ਸੀ ਸ਼ਰਧਾਂਜਲੀ

ਗੁਰਦਾਸਪੁਰ, 11 ਨਵੰਬਰ (ਮੰਨਣ ਸੈਣੀ)। ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਵੀਰਵਾਰ ਨੂੰ ਪੰਜਾਬ ਵਿਧਾਨਸਭਾ ਵਿੱਚ ਆਰ ਐਸ ਐਸ ਦੇ ਉੱਤ ਕੀਤੇ ਗਏ ਹਮਲੇ ਤੇ ਅਤੇ ਆਰ ਐਸ ਐਸ ਨੂੰ ਦੇਸ਼ ਵਿਰੋਧੀ ਜਮਾਤ ਕਰਾਰ ਦੇਣ ਤੇ ਆਰ ਆਰ ਐਸ ਦਾ ਰੁੱਖ ਹਾਲੇ ਵੀ ਬੇਹਦ ਨਰਮ ਹੈ। ਆਰ ਐਸ ਐਸ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬੇਹਦ ਅੰਜਾਨ ਹਨ ਅਤੇ ਉਹਨਾਂ ਨੂੰ ਕੋਈ ਮੁੱਖਮੰਤਰੀ ਦੇ ਬਿਆਨ ਉੱਪਰ ਕੋਈ ਹੈਰਾਣੀ ਨਹੀ ਹੋਈ, ਕਿਊਕਿ ਉਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਕਹ ਰਹੇ ਹਨ ਅਤੇ ਇਤਿਹਾਸ ਵਿੱਚ ਕੀ ਲਿਖਿਆ ਹੈ। ਆਰ ਐਸ ਐਸ ਦਾ ਕਹਿਣਾ ਹੈ ਕਿ ਇਸ ਦਾ ਮੁੱਖਮੰਤਰੀ ਵੱਲੋ ਕੀਤੀ ਗਈ ਸਿਆਸਤੀ ਬਿਆਨਬਾਜੀ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ।

ਆਰ ਐਸ ਐਸ ਦੇ ਪ੍ਰਦੇਸ਼ ਪ੍ਰਚਾਰ ਪ੍ਰਮੁੱਖ ਸੁਸ਼ਾਂਕ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਮਹਿਜ ਰਾਹੁਲ ਗਾਂਧੀ ਵਾਲੀ ਬੇਤੁਕੀ ਨੀਤਿ ਤੇ ਚੱਲ ਰਹੇ ਹਨ। ਚਰਨਜੀਤ ਸਿੰਘ ਚੰਨੀ ਜਿਹਨਾਂ ਨੂੰ ਇਤਿਹਾਸ ਦਾ ਕੋਈ ਗਿਆਣ ਨਹੀਂ ਹੈ ਉਹ ਪੁਛਣਾ ਚਾਹਣਗੇ ਕਿ ਅਗਰ ਆਰ ਐਸ ਐਸ ਦੇਸ਼ ਵਿਰੋਧੀ ਜਮਾਤ ਹੈ ਤਾਂ ਆਲ ਇੰਡਿਆ ਕਾਂਗਰਸ ਕਮੇਟੀ ਦੀ ਪ੍ਰਧਾਨਮੰਤਰੀ ਇੰਦਿਰਾ ਗਾਂਧੀ ਨੇ ਆਰ ਐਸ ਐਸ ਦੇ ਸੰਘ ਸਰਚਾਲਕ ਮਾਧਵ ਸਦਾਸ਼ਿਵ ਗੋਲਵਰਕਰ ਦੇ ਦੇਂਹਾਤ ਤੇ ਸੰਸਦ ਵਿੱਚ ਸ਼ਰਧਾਂਜਲੀ ਕਿਉ ਦਿੱਤੀ ਸੀ, ਜਦਕਿ ਉਹ ਕੋਈ ਵੀ ਸਾਂਸਦ ਨਹੀਂ ਸਨ।

ਉਹਨਾਂ ਮੁੱਖ ਮੰਤਰੀ ਨੂੰ ਜਾਨਕਾਰੀ ਨਾ ਹੋਣ ਦੀ ਗੱਲ ਕਹਿਂਦਿਆ ਕਿਹਾ ਕਿ ਆਰ ਐਸ ਐਸ ਦੀ ਦੀ ਸਥਾਪਨਾ 1925 ਵਿੱਚ ਨਾਗਪੁਰ ਵਿੱਚ ਸ਼ੁਰੂ ਹੋਈ ਸੀ ਅਤੇ 1937 ਵਿੱਚ ਪੰਜਾਬ ਵਿੱਚ ਆਰ ਐਸ ਐਸ ਨੇ ਆਪਣੇ ਪੈਰ ਪਸਾਰੇ। ਲਾਹੋਰ ਵਿੱਚ ਆਰ ਐਸ ਐਸ ਦਾ 25 ਦਿੰਨੀ ਕੈਂਪ ਲੱਗਾ ਅਤੇ ਪੰਜਾਬ ਵਿੱਚ ਆਰ ਐਸ ਐਸ ਬਹੁਤ ਪੁਰਾਣੀ ਹੈ। ਉਹਨਾਂ ਨੇ ਸਿਰਫ਼ ਏਨਾ ਕਿਹਾ ਕਿ ਉਹਨਾਂ ਨੂੰ ਜਾਨਕਾਰੀ ਦੀ ਬੇਹਦ ਘਾਟ ਹੈ ਅਤੇ ਬੋਲਣ ਤੋਂ ਪਹਿਲਾ ਘੋਖ ਕਰਨੀ ਬਹੁਤ ਜਰੁੂਰੀ ਹੈ। ਉਹ ਮਹਿਜ ਸਿਆਸੀ ਬਿਆਨਬਾਜੀ ਕਰ ਰਹੇ ਹਨ, ਕਦੇ ਰਾਹੂਲ ਗਾਂਧੀ ਕਹਿ ਦਿੰਦੇ ਹਨ ਕਦੇ ਦਿਗਵਿਜੇ ਸਿੰਘ ਕਹਿ ਦਿੰਦੇ ਹਨ। ਸਾਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਲੋਕਾ ਵਿੱਚ ਕੰਮ ਕਰਦੇ ਹਾਂ ਅਤੇ ਲੋਕ ਸਾਨੂੰ ਭਲਿ ਭਾਂਤਿ ਜਾਂਣਦੇ ਹਨ।

ਉਧਰ ਮਾਹਿਰਾਂ ਵੱਲੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚੰਨੀ ਵੱਲੋ ਕੀਤੀ ਗਈ ਬਿਆਨਬਾਜੀ ਨਾਲ ਪੰਜਾਬ ਦੀ ਕਈ ਸੀਟਾਂ ਉਤੇ ਅਸਰ ਪੈਣ ਦੀ ਸੰਭਾਵਨਾ ਹੈ।

Exit mobile version