ਆਪ ਦੀ ਵਿਧਾਇਕਾ ਰੁਬੀ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ, ਅਸਤੀਫ਼ੇ ਤੇ ਚੀਮਾ ਨੇ ਕੱਸੇ ਤੰਜ, ਕਾਂਗਰਸ ਨੂੰ ਰੂਬੀ ਨੂੰ ਟਿਕਟ ਦੇਣ ਦੀ ਬੇਣਤੀ, ਰੂਬੀ ਦਾ ਪਲਟਵਾਰ, ਮੇਰੇ ਖਿਲਾਫ਼ ਚੋਣ ਲੜ ਕੇ ਵੇਖ ਲਵੋ

ਆਮ ਆਦਮੀ ਪਾਰਟੀ ਦੀ ਬਠਿੰਡਾ (ਦੇਹਾਤੀ) ਦੀ ਵਿਧਾਇਕਾ ਰੁਪਿੰਦਰ ਕੋਰ ਰੂਬੀ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਆਪਣਾ ਅਸਤੀਫ਼ੇ ਦੀ ਜਾਨਕਾਰੀ ਟਵੀਟ ਰਾਹੀ ਦਿੱਤੀ। ਇਸ ਸੰਬੰਧੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਵੀ ਟੈਗ ਕੀਤਾ।

ਰੂਬੀ ਵੱਲੋ ਦਿੱਤੇ ਗਏ ਅਸਤੀਫ਼ੇ ਤੇ ਪ੍ਰਤਿਕ੍ਰਿਰਿਆ ਦੇਂਦੇ ਹੋਏ ਆਪ ਵੱਲੋ ਵਿਰੋਧੀ ਦਲ ਦੇ ਨੇਤਾ ਹਰਪਾਲ ਚੀਮਾ ਨੇ ਤੰਜ ਮਾਰਦਿਆ ਕਿਹਾ ਕਿ ” ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਇਸ ਵਾਰ ਉਨ੍ਹਾਂ ਨੂੰ ‘ਆਪ’ ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੋਇਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ”

ਜਿਸ ਦੇ ਜਵਾਬ ਵਿੱਚ ਰੂਬੀ ਨੇ ਵੀ ਸਖਤ ਰੁੱਖ ਵਿਖਾਉਂਦਿਆ ਹਰਪਾਲ ਚੀਮਾ ਤੇ ਦੋਸ਼ ਲਗਾਉਂਦਿਆ ਉਹਨਾਂ ਨੂੰ ਆਪਣੇ ਖਿਲਾਫ ਲੜਣ ਦਾ ਚੈਲੇਜ ਕਰ ਦਿੱਤਾ। ਰੂਬੀ ਨੇ ਕਿਹਾ

” ਸਤਿਕਾਰਯੋਗ ਹਰਪਾਲ ਚੀਮਾ ਜੀ ਤੁਹਾਨੂੰ ਵੀ ਪਤਾ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ, ਮੈਂ ਇਹ ਚੁੱਪ ਚਾਪ ਨਹੀਂ ਵੇਖ ਸਕਦੀ। ਜਦ ਤੁਹਾਡਾ ਬੋਲਣ ਦਾ ਸਮਾਂ ਸੀ ਤੁਹਾਡੇ ਤੋਂ ਬੋਲਿਆਂ ਨਹੀਂ ਗਿਆ,ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ,ਨਾ ਸ. ਭਗਵੰਤ ਸਿੰਘ ਮਾਨ ਲਈ। ਰਹੀ ਟਿਕਟ ਦੀ ਗੱਲ ਤੁਸੀਂ ਮੇਰੇ ਖ਼ਿਲਾਫ਼ ਚੋਣ ਲੜ ਕੇ ਵੇਖ ਲਵੋ।

ਕਿਆਸ ਲਗਾਏ ਜਾ ਰਹੇ ਹਨ ਕਿ ਰੁਪਿੰਦਰ ਰੂਬੀ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ।

Exit mobile version