ਨੌਜਵਾਨ ਨੂੰ ਅਗਵਾ ਕਰਕੇ ਲੱਟਿਆ ਟਰੈਕਟਰ, ਨਵੇਂ ਬਣ ਰਹੇ ਬੱਸ ਸਟੈਡ ਤੇ ਮਿੱਟੀ ਪਾਉਣ ਦਾ ਕਰਦਾ ਸੀ ਕੰਮ, 5 ਖਿਲਾਫ ਮਾਮਲਾ ਦਰਜ

ਅਗਵਾਕਾਰਾਂ ਨੇ ਮਹਿਤਾ ਨੇੜੇ ਜਾ ਕੇ ਨੌਜਵਾਨ ਨੂੰ ਛੱਡ ਦਿੱਤਾ ਪਰ ਟਰੈਕਟਰ ਨੂੰ ਨਾਲ ਲੈ ਗਏ, ਸੀਸੀਟੀਵੀ ਕੈਮਰੇ ਤੋਂ ਕੁਝ ਦਾ ਲੱਗਾ ਪਤਾ

ਗੁਰਦਾਸਪੁਰ, 8 ਨਵੰਬਰ (ਮੰਨਣ ਸੈਣੀ)। ਥਾਣਾ ਤਿੱਬੜ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਅਗਵਾ ਕਰਕੇ ਟਰੈਕਟਰ ਲੁੱਟਣ ਦੇ ਦੋਸ਼ ਹੇਠ ਪੰਜ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਘਟਨਾ ਤੋਂ ਬਾਅਦ ਮੁਲਜ਼ਮ ਨੌਜਵਾਨ ਨੂੰ ਮਹਿਤਾ ਕੋਲ ਛੱੜ ਟਰੈਕਟਰ ਲੈ ਕੇ ਫ਼ਰਾਰ ਹੋ ਗਏ। ਇਸ ਦੌਰਾਨ ਉਹਨਾਂ ਨੇ ਪੰਪ ‘ਤੇ ਤਿੰਨ ਹਜ਼ਾਰ ਦਾ ਤੇਲ ਪਵਾਇਆ ਅਤੇ ਪੈਸੇ ਨਾ ਹੋਣ ਕਾਰਨ ਉਥੇ ਟਰੈਕਟਰ ਨਾਲ ਲੱਗੇ ਮਿੱਟੀ ਪੱਧਰਾ ਕਰਨ ਲਈ ਕਰਾਹ ਨੂੰ ਇਹ ਕਹਿ ਰੱਖ ਦਿੱਤਾ ਕਿ ਉਹ ਪੈਸੇ ਦੇ ਕੇ ਕਰਾਹ ਲੈ ਜਾਣਗੇ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕੁਝ ਦੋਸ਼ੀਆਂ ਦੀ ਫੁਟੇਜ ਪੁਲਸ ਦੇ ਹੱਥ ਆ ਗਈ ਹੈ। ਜਿਸ ‘ਤੇ ਪੁਲਿਸ ਕੰਮ ਕਰ ਰਹੀ ਹੈ।

ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਪਿੰਦਰ ਸਿੰਘ ਮਾਨ ਪੁੱਤਰ ਹਜ਼ੂਰ ਸਿੰਘ ਵਾਸੀ ਮੁਸਤਫਾਬਾਦ ਸੈਦਾ ਹਾਲ ਭੱਠਾ ਕਲੋਨੀ ਬਠਲਾਵਾਲਾ ਨੇ ਦੱਸਿਆ ਕਿ ਉਹ ਗੁਰਦਾਸਪੁਰ ਵਿੱਚ ਨਵੇਂ ਬਣ ਰਹੇ ਬੱਸ ਅੱਡੇ ’ਤੇ ਮਿੱਟੀ ਦਾ ਕੰਮ ਕਰ ਰਿਹਾ ਹੈ। 6 ਨਵੰਬਰ ਨੂੰ ਬੱਸ ਸਟੈਂਡ ’ਤੇ ਮਿੱਟੀ ਪਾਉਣ ਤੋਂ ਬਾਅਦ ਉਹ ਆਪਣੇ ਸਾਥੀ ਸਹਾਇਕ ਰੋਹਿਤ ਪੁੱਤਰ ਜਸਵੰਤ ਵਾਸੀ ਭੱਠਾ ਕਲੋਨੀ ਬਠਵਾਲਾ ਨਾਲ ਆਪਣੇ ਟਰੈਕਟਰ ਨੰਬਰ ’ਤੇ ਸ਼ਾਮ ਕਰੀਬ 7.15 ਵਜੇ ਪਿੰਡ ਔਜਲਾ ਨੂੰ ਜਾ ਰਿਹਾ ਸੀ। ਇਸ ਦੌਰਾਨ ਉਹ ਰਸਤੇ ‘ਚ ਬਾਈਪਾਸ ਘੜਾਲਾ ਨੇੜੇ ਬਾਥਰੂਮ ਕਰਨ ਲਈ ਰੁਕਿਆ ਅਤੇ ਉਸ ਦਾ ਸਹਾਇਕ ਰੋਹਿਤ ਟਰੈਕਟਰ ‘ਤੇ ਬੈਠਾ ਰਿਹਾ। ਜਦਕਿ ਉਹ ਬਾਥਰੂਮ ਜਾਣ ਲਈ ਸੜਕ ਦੇ ਕਿਨਾਰੇ ਚਲਾ ਗਿਆ।

https://thepunjabwire.com/wp-content/uploads/2021/11/WhatsApp-Video-2021-11-08-at-09.15.31.mp4

ਇਸ ਦੌਰਾਨ ਇਕ ਇਨੋਵਾ ਗੱਡੀ ‘ਤੇ ਸਵਾਰ ਹੋ ਕੇ ਆਏ ਪੰਜ ਅਣਪਛਾਤੇ ਵਿਅਕਤੀਆਂ ਨੇ ਕਾਰ ਨੂੰ ਉਨ੍ਹਾਂ ਦੇ ਟਰੈਕਟਰ ਨੇੜੇ ਲਿਆ ਕੇ ਖੜ੍ਹਾ ਕਰ ਦਿੱਤਾ। ਚਾਰ ਵਿਅਕਤੀ ਕਾਰ ਤੋਂ ਹੇਠਾਂ ਉਤਰ ਗਏ ਅਤੇ ਰੋਹਿਤ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਲਿਆ ਅਤੇ ਟਰੈਕਟਰ ਸਟਾਰਟ ਕਰਕੇ ਉਸ ਨੂੰ ਉਥੋਂ ਭਜਾ ਕੇ ਲੈ ਗਏ। ਇਸ ਦੇ ਨਾਲ ਹੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਨੂੰ ਮਹਿਤਾ ਕੋਲ ਛੱਡ ਗਿਆ ਪਰ ਟਰੈਕਟਰ ਵੀ ਨਾਲ ਲੈ ਗਿਆ।

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਐਸਆਈ ਮੋਹਨ ਲਾਲ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕਰਕੇ ਇਨੋਵਾ ਗੱਡੀ ਵਿੱਚ ਸਵਾਰ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦੇ ਨਾਲ ਕੁਝ ਦੋਸ਼ੀਆਂ ਦੀ ਫੁਟੇਜ ਵੀ ਸਾਹਮਣੇ ਆਈ ਹੈ। ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਪਹੁੰਚ ਕੀਤੀ ਜਾਵੇਗੀ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

Exit mobile version