ਰਾਸ਼ਟਰੀ ਸਿਹਤ ਮਿਸ਼ਨ ਦੇ ਕਾਮਿਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ।

ਖਰੜ। ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ ਦੇ ਅਧਾਰ ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਸੇਵਾਵਾਂ ਰੇਗੁਲਰ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਵਾਉਣ ਲਈ ਸਿਵਲ ਹਸਪਤਾਲ ਖਰੜ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ।ਇਸ ਮੌਕੇ ਐਨ ਐਚ ਐਮ ਇੰਪਲਾਈਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ.ਇੰਦਰਜੀਤ ਸਿੰਘ ਰਾਣਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਾਰੇ ਲੱਪੇ ਤੇ ਢੰਗ ਟਪਾਊ ਨੀਤੀਆਂ ਨਾਲ ਸਮਾਂ ਲੰਘਾ ਰਹੀ ਹੈ ਜਿਸ ਨੂੰ ਕੱਚੇ ਕਾਮੇ ਹੁਣ ਬਰਦਾਸ਼ਤ ਨਹੀ ਕਰਨਗੇ ।

ਡਾ. ਰਾਣਾ ਨੇ ਕਿਹਾ ਕਿ ਇਹ ਲੜਾਈ ਹੁਣ ਆਰ ਪਾਰ ਦੀ ਹੈ ਅਤੇ ਜਦੋਂ ਤਕ ਸਾਰੇ ਮੁਲਾਜ਼ਮ ਪੱਕੇ ਨਹੀਂ ਹੋ ਜਾਂਦੇ ਇਹ ਧਰਨਾ ਚਲਦਾ ਰਹੇਗਾ। ।ਸਰਕਾਰ ਨਾਲ ਸੈਂਕੜੇ ਵਾਰ ਮੀਟਿੰਗਾਂ ਹੋ ਗਈਆਂ ਹਨ ਪਰ ਹਰ ਵਾਰ ਸਰਕਾਰ ਵਲੋਂ ਲਾਰੇ ਹੀ ਲਗਾਏ ਗਏ ਹਨ। ਕਰੋਨਾ ਜੋਧਿਆਂ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਡਾ.ਰਾਣਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੇ ਅੜੀਅਲ ਰਵੀਏ ਤੇ ਅੜੀ ਰਹੀਆਂ ਸੰਘਰਸ ਨੂੰ ਹੋਰ ਵੀ ਤੇਜ਼ ਕੀਤਾ ਜਾਏਗਾ। ਮੀਤ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਗਵਾਂਢੀ ਰਾਜ ਹਰਿਆਣਾ ਵਿਚ 2018 ਤੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਸਕੇਲ ਦਿੱਤੇ ਗਏ ਹਨ। ਪਰ ਪੰਜਾਬ ਸਰਕਾਰ ਹਰ ਵਾਰ ਖਾਲੀ ਖ਼ਾਜ਼ਨੇ ਦਾ ਰਾਗ ਆਲਾਪ ਰਹੀ ਹੈ।ਜਦੋਂ ਇਨ੍ਹਾਂ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਹਨ ਤਾਂ ਉਸ ਟਾਈਮ ਖਜਾਨਾ ਕਿਵੇਂ ਭਰ ਜਾਂਦਾ ਹੈ। ਇਸ ਮੌਕੇ ਸੀ ਐਚ ਓ ਦੀ ਪ੍ਰਧਾਨ ਸਟਾਫ਼ ਨਰਸਿਜ ਦੀ ਸੂਬਾ ਪ੍ਰਧਾਨ ਜਸਵਿੰਦਰ ਕੌਰ ਨੇ ਕਿਹਾ ਕਿ ਜੇ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਨਾ ਕੀਤਾ ਤਾਂ 4 ਨਵੰਬਰ ਨੂੰ ਖਰੜ ਵਿਖੇ ਹੀ ਕਾਲੀ ਦੀਵਾਲੀ ਮਨਾਈ ਜਾਏਗੀ ਅਤੇ ਸਿਹਤ ਵਿਭਾਗ ਦਾ ਮੁਕੰਮਲ ਕੰਮ ਠੱਪ ਕਰ ਦਿੱਤਾ ਜਾਏਗਾ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਤੇ ਸਿਹਤ ਵਿਭਾਗ ਦੇ ਹੋਵੇਗੀ।ਇਸ ਮੌਕੇ ਆਰ ਐਨ ਟੀ ਸੀ ਪੀ ਦੇ ਸੂਬਾ ਪ੍ਰਧਾਨ ਅਰੁਣ ਦੱਤ ਅਤੇ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਡਾ. ਵਾਹਿਦ ਨੇ ਵੀ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਵਤੀਰੇ ਦਾ ਖਮਆਜ਼ਾ ਚੋਣਾਂ ਵਿੱਚ ਭੁਗਤਣਾ ਪਵੇਗਾ

Exit mobile version