ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਸਮਰਥਕਾਂ ਨੂੰ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਵਲ ਤੁਰੇ ਵਿਰੋਧੀ, ਜੋ ਮੇਰੇ ਨਾਲ ਖੜੇ ਉਹ ਡਰਨ ਵਾਲੇ ਨਹੀਂ- ਕੈਪਟਨ ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਨਾਮ ਲਏ ਕਾਂਗਰਸੀ ਆਗੂਆ ਤੇ ਵੱਡਾ ਆਰੋਪ ਲਗਾਇਆ ਹੈ। ਆਪਣੇ ਨਿਜੀ ਸਲਾਹਕਾਰ ਰਵੀਨ ਠਕੁਰਾਲ ਜਰਿਏ ਕੈਪਟਨ ਅਮਰਿੰਦਰ ਸਿੰਘ ਦੇ ਵੱਲੋ ਕਿਹਾ ਕਿ ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਹ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਵੱਲ ਝੁਕ ਗਏ ਹਨ। ਮੈਂ ਆਪਣੇ ਵਿਰੋਧੀਆਂ ਨੂੰ ਦੱਸਦਾ ਹਾਂ ਕਿ ਉਹ ਮੈਨੂੰ ਅਜਿਹੀਆਂ ਨੀਵੇਂ ਪੱਧਰ ਦੀਆਂ ਸਿਆਸੀ ਖੇਡਾਂ ਨਾਲ ਨਹੀਂ ਹਰਾ ਸਕਦੇ। ਉਹ ਅਜਿਹੀਆਂ ਚਾਲਾਂ ਨਾਲ ਨਾ ਤਾਂ ਵੋਟਾਂ ਜਿੱਤ ਸਕਣਗੇ ਅਤੇ ਨਾ ਹੀ ਲੋਕਾਂ ਦਾ ਦਿਲ ‘

‘ਜੋ ਮੇਰੇ ਨਾਲ ਖੜੇ ਹਨ, ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਉਹ ਡਰਾਉਣ ਜਾਂ ਅਤਿਆਚਾਰ ਦੀਆਂ ਅਜਿਹੀਆਂ ਛੋਟੀਆਂ ਹਰਕਤਾਂ ਤੋਂ ਡਰਨਗੇ ਨਹੀਂ। ਅਸੀਂ ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਬੁਧਵਾਰ ਨੂੰ ਪੱਤਰਕਾਰ ਮਿਲਣੀ ਰੱਖੀ ਗਈ ਹੈ। ਜਿਸ ਵਿੱਚ ਕੈਪਟਨ ਵੱਲੋਂ ਨਵੀ ਪਾਰਟੀ ਦਾ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਕੈਪਟਨ ਦੇ ਨਾਲ ਖੜੇ ਲੀਡਰਾਂ ਤੇ ਹਰ ਤਰੀਕੇ ਨਾਲ ਨਜਰ ਰੱਖੀ ਜਾ ਰਹੀ ਸੀ। ਜਿਸ ਦਾ ਹੀ ਸ਼ਾਇਦ ਇਹ ਨਤੀਜਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਦੱਸਣਾ ਪਿਆ।

Exit mobile version