ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਹਲੋਂ ਤੇ ਫਤੇਹਗੜ ਚੂੜੀਆ ਤੋਂ ਲਖਬੀਰ ਸਿੰਘ ਲੋਧੀਨੰਗਲ ਅਕਾਲੀ ਦਲ ਦੇ ਉਮੀਦਵਾਰ

ਅਕਾਲੀ ਦਲ ਬਾਦਲ ਵੱਲੋਂ ਗੁਰਦਾਸਪੁਰ ਦੇ ਦੋ ਹੋਰ ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਹਲੋਂ ਤੇ ਫਤੇਹਗੜ ਚੂੜੀਆ ਤੋਂ ਲਖਬੀਰ ਸਿੰਘ ਲੋਧੀਨੰਗਲ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋ ਕੁਲ 76 ਉਮੀਦਵਾਰਾ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਜਾਨਕਾਰੀ ਦਲਜੀਤ ਸਿੰਘ ਚੀਮਾ ਵੱਲੋ ਦਿੱਤੀ ਗਈ।

ਦੱਸਣਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਤੋਂ ਬਾਦ ਅਕਾਲੀ ਦਲ ਵੱਲੋ ਰਵਿਕਰਨ ਸਿੰਘ ਕਾਹਲੋਂ ਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਦਾਅ ਖੇਡਿਆ ਗਿਆ ਹੈ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁਕਾਬਲੇ ਉਤਾਰਿਆ ਗਿਆ ਹੈ ਅਤੇ ਬਟਾਲਾ ਤੋਂ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੂੰ ਬਟਾਲਾ ਦੀ ਧਾ ਫਤੇਹਗੜ ਚੂੜਿਆ ਦੀ ਕਮਾਨ ਦਿੱਤੀ ਗਈ ਹੈ।

Exit mobile version