ਸਿੱਧੂ ਵੱਲੋ ਟਵੀਟ ਕੀਤੀ ਵੀਡਿਓ ਤੇ ਭੜਕੇ ਕੈਪਟਨ ਅਮਰਿੰਦਰ, ਸਿੱਧੂ ਨੂੰ ਲਾਈ ਫਟਕਾਰ ਦੱਸਿਆ ਧੋਖੇਬਾਜ਼ ਅਤੇ ਚੀਟਰ, ਦੇਖੋ ਸਿੱਧੂ ਵੱਲੋ ਪਾਈ ਗਈ ਵੀਡਿਓ

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਡਿਟ ਕਰ ਕਿਤੀ ਗਈ ਵੀਡਿਓ ਸੰਬੰਧੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੜੀ ਫਟਕਾਰ ਲਗਾਉਂਦਾ ਨਵਜੋਤ ਸਿੰਘ ਸਿੱਧੂ ਨੂੰ ਧੋਖੇਬਾਜ਼ ਅਤੇ ਚੀਟਰ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਮੇਰੀ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਸੰਬੰਧੀ ਕੀਤੀ ਪਹਿਲ ਨੂੰ ਖੇਤੀ ਕਾਨੂੰਨਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਖੇਤੀ ਕਾਨੂੰਨਾ ਦੇ ਖਿਲ਼ਾਫ ਮੈਂ ਅਜੇ ਵੀ ਲੜ ਰਿਹਾ ਹਾਂ ਅਤੇ ਜਿਸ ਨਾਲ ਮੈਂ ਆਪਣੇ ਰਾਜਨੀਤਕ ਭਵਿੱਖ ਨੂੰ ਜੋੜਿਆ ਹੈ!

ਨਵਜੋਤ ਸਿੰਘ ਸਿੱਧੂ ਤੇ ਵਾਰ ਕਰਦਿਆ ਕੈਪਟਨ ਨੇ ਕਿਹਾ ਕਿ ‘ਇਹ ਸਪੱਸ਼ਟ ਹੈ ਕਿ ਤੁਸੀਂ ਪੰਜਾਬ ਅਤੇ ਇਧੋ ਦੇ ਕਿਸਾਨਾਂ ਦੇ ਹਿੱਤਾਂ ਬਾਰੇ ਅਣਜਾਣ ਹੋ। ਤੁਸੀਂ ਸਪੱਸ਼ਟ ਤੌਰ ‘ਤੇ ਵਿਭਿੰਨਤਾ ਅਤੇ ਖੇਤੀ ਕਾਨੂੰਨਾਂ ਦੇ ਵਿੱਚ ਅੰਤਰ ਨੂੰ ਨਹੀਂ ਜਾਣਦੇ ਹੋ ਅਤੇ ਫਿਰ ਵੀ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਸੁਪਨੇ ਲੈਂਦੇ ਹੋ। ਜੇ ਕਦੇ ਅਜਿਹਾ ਹੁੰਦਾ ਤਾਂ ਕਿੰਨਾ ਭਿਆਨਕ ਹੁੰਦਾ ਅਤੇ ਇਹ ਹਾਸੋਹੀਣਾ ਹੈ

ਕੈਪਟਨ ਨੇ ਸਿੱਧੂ ਨੇ ਕਿਹਾ ਕਿ ਤੁਸੀਂ ਇਸ ਵੀਡੀਓ ਨੂੰ ਉਸ ਸਮੇਂ ਪੋਸਟ ਕਰਨਾ ਚੁਣਿਆ ਹੈ ਜਦੋਂ INC ਪੰਜਾਬ ਸਰਕਾਰ ਆਪਣੇ ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ. ਜਾਂ ਕੀ ਤੁਸੀਂ ਵੀ ਇਸਦੇ ਵਿਰੋਧ ਵਿੱਚ ਹੋ? ‘: ਇਹ ਟਵੀਟ ਕੈਪਟਨ ਦੇ ਮੀਡੀਆ ਅਡਵਾਇਜਰ ਰਵੀਨ ਠਕੁਰਾਲ ਵੱਲੋ ਕੀਤੇ ਗਏ।

Exit mobile version