ਪੰਜਾਬ ਕਾਂਗਰਸ ਲਈ ਬੁਰੀ ਖਬਰ, ਕੈਪਟਨ ਅਮਰਿੰਦਰ ਬਣਾਉਣਗੇ ਆਪਣੀ ਵੱਖਰੀ ਪਾਰਟੀ, ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕੀਤਾ ਐਲਾਨ

ਪੰਜਾਬ ਵਿੱਚ ਕਾਂਗਰਸ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਪਹਿਲੇ ਤੋਂ ਹੀ ਧੜੇਬੰਦੀਆਂ ਦਾ ਸ਼ਿਕਾਰ ਹੋਈ ਕਾਂਗਰਸ ਦਾ ਇੱਕ ਬਹੁਤ ਵੱਡਾ ਧੜਾ ਕਾਂਗਰਸ ਤੋਂ ਵੱਖ ਹੋਣ ਜਾ ਰਿਹਾ ਹੈ। ਇਹ ਧੜਾ ਕਿਸੇ ਹੋਰ ਦਾ ਨਹੀਂ ਬਲਕਿ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੋਵੇਗਾ। ਜਿਨ੍ਹਾਂ ਨੇ ਐਲਾਨ ਕੀਤਾ ਹੈ ਕੀ ਉਹ ਆਪਣੀ ਵੱਖਰੀ ਪਾਰਟੀ ਬਣਾਉਣਗੇ ਅਤੇ ਪੰਜਾਬ ਦੇ ਭਵਿੱਖ ਲਈ ਲੜਾਈ ਜਾਰੀ ਰਖਣਗੇ। ਕੈਪਟਨ ਨੇ ਸਾਫ਼ ਕੀਤਾ ਕੀ ਇਸ ਧੜੇ ਵਿੱਚ ਉਹ ਕਿਸਾਨ ਵੀ ਸ਼ਾਮਲ ਹੋਣਗੇ ਜੋ ਸਾਲ ਤੋਂ ਆਪਣੀ ਲੜਾਈ ਲੜ ਰਹੇ ਹਨ। ਉਹਨਾਂ ਕਿਹਾ ਕਿ ਇਸ ਵਿੱਚ ਭਾਜਪਾ ਨਾਲ ਵੀ ਸੀਟਾਂ ਨੂੰ ਲੈ ਕੇ ਗਠਬੰਧਨ ਹੋ ਸਕਦਾ ਹੈ ਅਗਰ ਭਾਜਪਾ ਕਿਸਾਨ ਅੰਦੋਲਨ ਦਾ ਹੱਲ ਕਰਦਿਆਂ ਹੋਇਆਂ ਕਿਸਾਨਾਂ ਦੇ ਹਿੱਤਾਂ ਵਿਚ ਫ਼ੈਸਲਾ ਲੈਂਦੀ ਹੈ ਤਾਂ।

ਕੈਪਟਨ ਦੇ ਮੀਡੀਆ ਐਡਵਾਇਜਰ ਰਵੀਨ ਠੁਕਰਾਲ ਵੱਲੋਂ ਟਵੀਟ ਕਰ ਇਹ ਜਾਣਕਾਰੀ ਦਿੱਤੀ ਗਈ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਫ਼ ਕੀਤਾ ਗਿਆ ਕੀ ਸਮਾਂ ਸੋਚ ਵਾਲੀਆਂ ਪਾਰਟੀਆਂ ਜਿਵੇਂ ਕਿ ਅਕਾਲੀ ਦਲ ਢੀਡਸਾ ਅਤੇ ਬ੍ਰਹਮਪੁਰਾ ਧੜੇ ਨਾਲ ਵੀ ਗਠ ਜੋੜ ਕੀਤਾ ਜਾ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਸੰਦੇਸ਼ ਵਿਚ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਦੀ ਲੜਾਈ ਜਾਰੀ ਹੈ। ਕੈਪਟਨ ਦਾ ਕਹਿਣਾ ਸੀ ਕੀ ਉਹ ਤਦ ਤੱਕ ਆਰਾਮ ਨਹੀਂ ਕਰਨਗੇ ਜਦ ਤਕ ਉਹ ਆਪਣੇ ਲੋਕਾਂ ਅਤੇ ਆਪਣੇ ਰਾਜ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਲੈਂਦੇ। ਪੰਜਾਬ ਨੂੰ ਸਿਆਸੀ ਸਥਿਰਤਾ ਅਤੇ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਸੁਰੱਖਿਆ ਦੀ ਲੋੜ ਹੈ. ਮੈਂ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਉਸ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ ਕਰਾਂਗਾ ਉਹ ਕਰਾਂਗਾ, ਜੋ ਅੱਜ ਦਾਅ ‘ਤੇ ਹੈ।

Exit mobile version