ਇਸ ਵਾਰ ਪੰਜਾਬ ਵਿੱਚ ਨਹੀਂ ਨਿਕਲੇਗੀ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੀ ਦਸਹਿਰੇ ਦੀ ਰੂਟ ਮਾਰਚ ਪਰੇਡ

ਗੁਰਦਾਸਪੁਰ, 14 ਅਕਤੂਬਰ (ਮੰਨਣ ਸੈਣੀ) । ਪਿਛਲੇ ਕਈ ਦਹਾਕਿਆ ਤੋਂ ਆਰਐਸਐਸ ਕਾਡਰਾਂ ਵੱਲੋ ਕੱਡੀ ਜਾਂਦੀ ਦੁਸ਼ਹਰੇ ਦੀ ਪਰੇਡ ਇਸ ਵਾਰ ਪੂਰੇ ਪੰਜਾਬ ਵਿੱਚ ਨਹੀਂ ਦੇਖਣ ਨੂੰ ਮਿਲੇਗੀ। ਆਰ ਐਸ ਐਸ ਦੀ ਸੂਬਾਈ ਲੀਡਰਸ਼ਿਪ ਨੇ ਕਥਿਤ ਤੌਰ ਤੇ ਆਪਣੀ ਸਥਾਨਿਕ ਇਕਾਇਆ ਨੂੰ ਕਿਹਾ ਹੈ ਕਿ ਉਹ ਪਰੇਡ ਤੋਂ ਬਚਣ ਜਾਂ ਬੰਦ ਖੇਤਰਾਂ ਵਿੱਚ ਛੋਟੋ ਸਮਾਗਮਾਂ ਦਾ ਆਯੋਜਨ ਕਰਨ। ਹਾਲਾਕਿ ਆਰ ਐਸ ਐਸ ਲੀਡਰਾਂ ਵੱਲੋ ਪਰੇਡ ਰੱਦ ਕਰਨ ਦਾ ਫੈਸਲਾ ਸਪਸ਼ਟ ਤੋਰ ਤੇ ਕਿਸਾਨ ਆੰਨਦੋਲਨ ਨੂੰ ਨਹੀਂ ਦੱਸਿਆ ਗਿਆ। ਬਲਕਿ ਉਹਨਾਂ ਵੱਲੋ ਇਸ ਦੀ ਵਜਹ ਕਰੋਨਾ ਕਾਲ ਦੌਰਾਨ ਅਭਿਆਸ ਨਾ ਹੋਣਾ ਦੱਸਿਆ ਜਾ ਰਿਹਾ ਹੈ ਅਤੇ ਅਗਲੇ ਸਮੇਂ ਵਿੱਚ ਇਸ ਅਭਿਆਸ ਨੂੰ ਕੀਤਾ ਜਾਨਾ ਦੱਸਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਆਰ ਐਸ ਐਸ ਵਲੋਂ ਖਾਸ ਕਰ ਦੁਸ਼ਹਿਰੇ ਦੀ ਪਰੇਡ ਵਿਚ ਪੂਰੇ ਸ਼ਹਿਰ ਵਿੱਚ ਪੂਰੀ ਵਰਦੀ ਪਾ ਕੇ ਡਾਂਗਾ ਚੁੱਕ ਕੇ ਤਾਕਤ ਦਾ ਪ੍ਰਦਰਸ਼ਨ ਕਰਨਾ ਸ਼ਾਮਲ ਹੁੰਦਾ ਹੈ। ਕਈ ਧਾਵਾ ਤੇ ਉਹ ਹਥਿਆਰ ਵੀ ਪ੍ਰਦਰਸ਼ਤ ਕਰਦੇ ਦਿਖਾਈ ਦੇਂਦੇ ਹਨ ਜੋ ਅਭਿਆਸ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਪਰ ਇਸ ਵਾਰ ਇਹ ਅਭਿਆਸ ਦੁਸ਼ਿਹਰੇ ਦੇ ਮੌਕੇ ਤੋ ਸ਼ਹਿਰਾ ਵਿੱਚ ਵੇਖਣ ਨੂੰ ਨਹੀ ਮਿਲੇਗਾ।

ਹਾਲਾਕਿ ਆਰਐਸਐਸ ਦੀ ਸੂਬਾਈ ਲੀਡਰਸ਼ਿਪ ਨੇ ਅਸਿੱਧੇ ਅਤੇ ਕਥਿਤ ਤੌਰ ‘ਤੇ ਆਪਣੀ ਸਥਾਨਕ ਇਕਾਈਆਂ ਨੂੰ ਕਿਹਾ ਹੈ ਕਿ ਉਹ ਪਰੇਡ ਤੋਂ ਬਚਣ ਜਾਂ ਬੰਦ ਖੇਤਰਾਂ ਵਿੱਚ ਛੋਟੇ ਸਮਾਗਮਾਂ ਦਾ ਆਯੋਜਨ ਕਰਨ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਸਾਨਾਂ ਦੀ ਧਮਕੀ ਦਾ ਮੁੱਖ ਕਾਰਨ ਨਹੀਂ ਦੱਸਿਆ।

ਅੰਗਰੇਜੀ ਦੀ ਅਖਬਾਰ ਦੀ ਟ੍ਰਿਬਉਨ ਵਿੱਚ ਛੱਪੀ ਖਬਰ ਅਨੁਸਾਰ ਆਰਐਸਐਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਇਕਾਈਆਂ ਨੂੰ ਕਿਹਾ ਸੀ ਕਿ ਉਹ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵੀ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਮਾਰਗ ਸੰਚਾਲਨ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਸੀ।

ਹਾਲਾਕਿ ਜੱਦ ਦ ਪੰਜਾਬ ਵਾਇਰ ਵੱਲੋ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹ ਕਿਸੇ ਵਿਆਹ ਸਮਾਗਮ ਵਿੱਚ ਵਿਅਸਤ ਪਾਏ ਗਏ ਅਤੇ ਉਹਨਾਂ ਵੱਲੋ ਪ੍ਰਾਂਤ ਪ੍ਰਚਾਰ ਪ੍ਰਮੁੱਖ ਸ਼ਸ਼ਾਅਕ ਨਾਲ ਗੱਲ ਕਰਨ ਲਈ ਕਿਹਾ ਗਿਆ। ਸ਼ਸ਼ਾਅਕ ਨੇ ਸਪੱਸ਼ਟ ਕਰਦਿਆ ਦੱਸਿਆ ਕਿ ਪੰਜਾਬ ਵਿੱਚ ਕਈ ਥਾਵਾਂ ਉੱਤੇ ਪਹਿਲਾਂ ਹੀ ਇਹ ਅਭਿਆਸ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਕਰੋਨਾ ਕਾਲ ਕਾਰਨ ਪਿਛਲੇ ਦੇ ਸਾਲ ਤੋ ਇਹ ਅਭਿਆਸ ਨਹੀਂ ਕਿਤਾ ਗਿਆ। ਅਖਿਲ ਭਾਰਤੀ ਪ੍ਰਤਿਨਿਧਿਤਵ ਤੱਕ ਨਹੀ ਹੋਈ, ਪੂਰੇ ਦੇਸ਼ ਵਿੱਚ ਲੱਗਣ ਵਾਲੇ 70 ਕੈਂਪ ਨਹੀਂ ਲੱਗੇ। ਉਹਨਾਂ ਕਿਹਾਂ ਕਿ ਇਰ ਅਭਿਆਸ ਕਿਸਾਨ ਆਂਦੋਲਨ ਦੇ ਚੱਲਦਿਆ ਰੱਦ ਨਹੀਂ ਹੋਇਆ ਬਲਕਿ ਇਹ ਕਾਰ੍ਰਯਕ੍ਰਮ ਸਾਲ ਦੇ ਸ਼ੁਰੂ ਵਿੱਚ ਬਣਦਾ ਹੈ ਅਤੇ ਤਿਆਰੀ ਕਰਨੀ ਪੈਣੀ ਹੈ। ਪਰ ਕਰੋਨਾ ਕਾਲ ਦੇ ਚੱਲਦਿਆ ਸ਼ਾਖਾ ਹੀ ਨਹੀਂ ਲੱਗਿਆ ਜਾਂ ਬਹੁਤ ਘੱਟ ਲੱਗਿਆ। ਇਸ ਲਈ ਸ਼ਾਖਾ ਅਨੂਸਾਰ ਛੋਟਾ ਸੰਚਾਲਨ ਕੀਤਾ ਗਿਆ ਹੈ। ਉਹਨਾਂ ਕਿਹਾ ਕੀ ਹੋ ਸਕਦਾ ਹੈ ਕਿ ਅਗਲੇ ਸਾਲ਼ ਮਾਰਚ ਵਿੱਚ ਇਹ ਅਭਿਆਸ ਕੀਤਾ ਜਾਵੇਂ।

ਉਹਨਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਵੀ ਸ਼ਹਿਰ ਵਿੱਚ ਰੂਟ ਮਾਰਚ ਪਰੇਡ ਨਹੀਂ ਕੀਤੀ ਜਾਵੇਗੀ ਪਰ, ਡੀਏਵੀ ਸਕੂਲ ਵਿੱਚ ਪੂਰਾ ਅਭਿਆਸ ਅਤੇ ਸ਼ਸ਼ਤਰ ਪੂਜਾ ਕੀਤੀ ਜਾਵੇਗੀ।

Exit mobile version