ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦੱਸੇ ਬਿਨ੍ਹਾ ਸੂਬੇ ਅੰਦਰ ਬੀ.ਐਸ.ਐਫ ਦੀਆ ਤਾਕਤਾ ’ਚ ਇਜਾਫ਼ਾ ਕਰਨਾ ਠੀਕ ਨਹੀਂ-ਉੱਪ ਮੁੱਖ ਮੰਤਰੀ ਸੋਨੀ

ਉਪ ਮੁੱਖ ਮੰਤਰੀ ਸ੍ਰੀ ਓ.ਪੀ ਸੋਨੀ ਪਿੰਡ ਮੋਹਲੋਵਾਲੀ ’ਚ ਸੋਨੀ ਬਰਾਦਰੀ ਦੇ ਜਠੇਰਿਆ ਦੇ ਮੰਦਿਰ ’ਚ ਹੋਏ ਨਤਮਸਤਕ

ਲੰਗਰ ਹਾਲ ਦੀ ਰੱਖਿਆ ਨੀਂਹ ਪੱਥਰ

ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ) 14 ਅਕਤੂਬਰ (ਮੰਨਣ ਸੈਣੀ)। ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਅੱਜ ਪਿੰਡ ਮੋਹਲੋਵਾਲੀ ਵਿਖੇ ਸੋਨੀ ਬਰਾਦਰੀ ਦੇ ਮੰਦਿਰ ’ਚ ਨਤਮਸਤਕ ਹੋਏ ਅਤੇ ਉਹਨਾਂ ਵਲੋ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ, ਜਿਥੇ ਉਨਾ ਦਾ ਸੋਨੀ ਬਰਾਦਰੀ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ’ਤੇ ਉਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਉਹ ਅੱਜ ਸੋਨੀ ਬਰਾਦਰੀ ਦੇ ਜਠੇਰਿਆ ਦੇ ਮੰਦਿਰ ’ਚ ਨਤਮਸਤਕ ਹੋ ਕੇ ਅਸੀਰਵਾਦ ਪ੍ਰਾਪਤ ਕਰਨ ਆਏ ਹਨ। ਇਸ ਮੌਕੇ ’ਤੇ ਉਨਾ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦੱਸੇ ਬਿਨ੍ਹਾ ਸੂਬੇ ਅੰਦਰ ਬੀ.ਐਸ.ਐਫ ਦੀਆ ਤਾਕਤਾ ’ਚ ਇਜਾਫ਼ਾ ਕਰਨਾ ਠੀਕ ਨਹੀਂ ਹੈ। ਉਨਾ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਵੀ ਆਪਣਾ ਸਖ਼ਤ ਇਤਰਾਜ ਦੇ ਚੁੱਕੇ ਹਨ।

ਇਸ ਮੌਕੇ ’ਤੇ ਉਨਾ ਲੰਗਰ ਹਾਲ ਦਾ ਨੀਂਹ ਪੱਥਰ ਰੱਖਦਿਆ ਕਿਹਾ ਕਿ ਉਨਾ ਵਲੋਂ ਦਸ ਲੱਖ ਰੁਪਏ, ਅਖਤਿਆਰੀ ਫੰਡ ਵਿਚੋ ਭੇਜੇ ਗਏ ਹਨ ਤੇ ਜੋ ਵੀ ਹੋਰ ਭਾਈਚਾਰਾ ਕਹੇਗਾ ਉਹ ਕਰਨਗੇ।

ਇਸ ਮੌਕੇ ’ਤੇ ਸੋਨੀ ਬਰਾਦਰੀ ਵਲੋਂ ਉਨਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਐਸ.ਡੀ.ਐਮ ਹਰਪ੍ਰੀਤ ਸਿੰਘ ਡੇਰਾ ਬਾਬਾ ਨਾਨਕ, ਤਹਿਸੀਲਦਾਰ ਨਵਕੀਰਤ ਸਿੰਘ ਰੰਧਾਵਾ, ਡੀ.ਪੀ.ਆਰ.ਓ ਹਰਜਿੰਦਰ ਸਿੰਘ ਕਲਸੀ, ਡਾਕਟਰ ਗੁਰਪ੍ਰੀਤ ਸਿੰਘ ਪੰਨੂੰ, ਕ੍ਰਿਸਨ ਸੋਨੀ, ਰਵਿੰਦਰ ਸੋਨੀ, ਆਰੁਨ ਸੋਨੀ, ਪ੍ਰੇਮ ਕੁਮਾਰ ਸੋਨੀ, ਵਿਜੇ ਕੁਮਾਰ ਸੋਨੀ, ਅਰੁੁਨ ਕੁਮਾਰ ਸੋਨੀ, ਰਜਿੰਦਰ ਕੁਮਾਰ ਸੋਨੀ, ਪੁਨੀਤ ਸੋਨੀ, ਅਸੋਕ ਕੁਮਾਰ ਸੋਨੀ, ਰਾਜ ਕੁਮਾਰ ਸੋਨੀ, ਸੁਰਿੰਦਰ ਸੋਨੀ, ਅਸੋਕ ਕੁਮਾਰ ਸੋਨੀ, ਰਾਜ ਕੁਮਾਰ ਸੋਨੀ, ਅਮਨ ਸੋਨੀ, ਗਗਨ ਸੋਨੀ, ਜਗਦੀਸ ਰਾਜ ਸੋਨੀ, ਡਾਕਟਰ ਵਿਨੋਦ ਕੁਮਾਰ ਸੋਨੀ, ਮੰਨਾ ਸੋਨੀ, ਰਾਜੂ ਸੋਨੀ, ਟਿੱਕੂ ਸੋਨੀ, ਵਿੱਕੀ ਸੋਨੀ, ਕੇਵਲ ਕ੍ਰਿਸਨ ਸੋਨੀ, ਜਨਕ ਰਾਜ ਸੋਨੀ, ਧਰਮਪਾਲ ਸੋਨੀ, ਕਸਮੀਰੀ ਲਾਲ ਸੋਨੀ, ਦਵਾਰਕਾ ਪ੍ਰਸਾਦਿ ਸੋਨੀ, ਕਾਲਾ ਸੋਨੀ, ਰਜਿੰਦਰ ਸੋਨੀ ਸਮੇਤ ਵੱਡੀ ਗਿਣਤੀ ਵਿਚ ਸੋਨੀ ਬਰਾਦਰੀ ਤੇ ਪਿੰਡ ਦੇ ਲੋਕ ਹਾਜ਼ਰ ਸਨ।

Exit mobile version