ਬਾਰਡਰ ਰੇਂਜ ਅਮ੍ਰਿਤਸਰ ਦੇ ਆਈਜੀਪੀ ਪਰਮਾਰ ਦਾ ਹੋਇਆ ਤਬਾਦਲਾ, ਮੋਹਨੀਸ਼ ਚਾਵਲਾ ਹੋਣਗੇ ਨਵੇਂ ਆਈਜੀਪੀ ਬਾਰਡਰ ਰੇਂਜ ਅਮ੍ਰਿਤਸਰ

ਪੰਜਾਬ ਸਰਕਾਰ ਵੱਲੋ ਬਾਰਡਰ ਰੇਂਜ ਅਮ੍ਰਿਤਸਰ ਦੇ ਆਈਜੀਪੀ ਸੁਰਿੰਦਰ ਪਾਲ ਸਿੰਘ ਪਰਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਈਜੀਪੀ ਪਰਮਾਰ ਦਾ ਤਬਾਦਲਾ ਲੁਧਿਆਣਾ ਰੇਂਜ ਦੇ ਆਈਜੀ ਦੇ ਤੋਰ ਤੇ ਕੀਤਾ ਗਿਆ ਹੈ ਅਤੇ ਹੁਣ ਉਹ ਲੁਧਿਆਣਾ ਰੇਂਜ ਦੇ ਆਈਜੀਪੀ ਹੋਣਗੇਂ। ਉਹ ਕਰੀਬ ਚਾਰ ਸਾਲ ਤੋਂ ਆਈਜੀਪੀ ਬਾਰਡਰ ਰੇਂਜ ਅਮ੍ਰਿਤਸਰ ਵਜੋਂ ਆਪਣਿਆ ਸੇਵਾਵਾਂ ਨਿਭਾ ਰਹੇ ਸਨ। ਨਿਡਰ ਅਫ਼ਸਰ ਵਜੋ ਜਾਣੇ ਜਾਂਦੇ ਆਈਜੀਪੀ ਪਰਮਾਰ ਵੱਲੋ ਬਾਰਡਰ ਰੇਂਜ ਵਿੱਚ ਕਈ ਅਨਸੁਖਾਵਿਆ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਸਮੇ ਰਹਿੰਦੇ ਨੱਥ ਪਾਉਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ । ਉਹਨਾਂ ਦੀ ਬੇਹਤਰ ਕਾਰਜਪ੍ਰਨਾਲੀ ਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਵੱਲੋ ਉਹਨਾਂ ਨੂੰ ਬੜਗਾੜੀ ਮਾਮਲੇ ਵਿੱਚ ਬਣਾਈ ਗਈ ਸਿੱਟ ਦਾ ਇੰਚਾਰਜ ਵੀ ਲਗਾਇਆ ਗਿਆ। ਨਵੇ ਆਦੇਸ਼ਾ ਅਨੁਸ਼ਾਰ ਬਾਰਡਰ ਰੇਂਜ ਦੇ ਨਵੇਂ ਆਈਜੀਪੀ ਮੋਹਨੀਸ਼ ਚਾਵਲਾ ਹੋਣਗੇ ਜੋ ਪਹਿਲਾ ਆਈਜੀਪੀ ਐਕਸਾਇਜ ਐਡ ਟੈਕਸੇਸ਼ਨ ਅਤੇ ਐਸਟੀਐਫ ਦੇ ਅਡਿਸ਼ਨਲ ਉਹਦੇ ਤੇ ਤੈਨਾਤ ਸੀ।

Exit mobile version