ਕੋਈ ਸਮਝੌਤਾ ਨਹੀਂ, ਬਦਲਿਆ ਜਾਵੇ ਏ਼ਜੀ ਅਤੇ ਡੀ਼ਜੀ ਨਹੀਂ ਤਾਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ – ਨਵਜੋਤ ਸਿੰਘ ਸਿੱਧੂ

ਪੰਜਾਬ ਸਰਕਾਰ ਵੱਲੋਂ ਲਗਾਏ ਗਏ ਡੀਜੀਪੀ ਅਤੇ ਅਟਾਰਨੀ ਜਨਰਲ ਨੂੰ ਬਦਲਣ ਦੀ ਮੰਗ ਬਰਕਰਾਰ ਰੱਖਦਿਆਂ ਹੋਇਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਬਿਲਕੁਲ ਸਾਫ਼ ਦਿਖ ਰਿਹਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਪਿਛੇ ਹਟਣ ਵਾਲੇ ਨਹੀਂ। ਪਰ ਸਿੱਧੂ ਵੱਲੋਂ ਸੋਸ਼ਲ ਮੀਡੀਆ ਨੂੰ ਆਪਣਾ ਹਥਿਆਰ ਬਣਾਉਣ ਕਾਰਨ, ਕਾਂਗਰਸ ਦੀ ਨਵੀਂ ਚੰਨੀ ਸਰਕਾਰ ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਅਤੇ ਸਰਕਾਰ ਦੇ ਫੈਸਲੇ ਲੈਣ ਸੰਬੰਧੀ ਆਪਣੇ ਪ੍ਰਧਾਨ ਵੱਲੋਂ ਹੀ ਸਵਾਲ ਚੁੱਕਣ ਨਾਲ ਲੋਕਾਂ ਵਿਚ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਸਿੱਧੂ ਦੇ ਇਸ ਅੜਿਅਲ ਰਵਈਏ ਤੇ ਹੁਣ ਕਾਂਗਰਸੀ ਵਰਕਰਾਂ ਅਤੇ ਕਾਂਗਰਸੀ ਵਿਧਾਇਕਾਂ ਨੇ ਵਿਰੋਧ ਦਰਜ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।

ਗੋਰ ਰਹੇ ਕਿ ਸਿੱਧੂ ਵੱਲੋਂ ਇਕ ਹੋਰ ਵੀਡੀਓ ਟਵੀਟ ਕਰ ਕਿਹਾ ਗਿਆ ਹੈ ਕਿ ਬੇਅਦਬੀ ਤੇ ਪੁਲਿਸ ਫਾਈਰਿੰਗ ਦੇ ਇਨਸਾਫ਼ ਅਤੇ ਨਸ਼ਾ ਵਪਾਰ ਪਿਛਲੇ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਕਰਕੇ 2017 ਵਿੱਚ ਸਾਡੀ ਸਰਕਾਰ ਬਣੀ ਸੀ ਅਤੇ ਇਸ ਵਿੱਚ ਅਸਫ਼ਲ ਰਹਿਣ ਕਰਕੇ ਪਿਛਲੇ ਮੁੱਖ ਮੰਤਰੀ ਨੂੰ ਲੋਕਾਂ ਨੇ ਲਾਹ ਦਿੱਤਾ। ਹੁਣ ਏ.ਜੀ./ਡੀ.ਜੀ. ਦੀਆਂ ਨਿਯੁਕਤੀਆਂ ਨੇ ਪੀੜਿਤਾਂ ਦੇ ਜ਼ਖਮਾਂ ਉੱਤੇ ਲੂਣ ਭੁੱਕਿਆ ਹੈ, ਲਾਜ਼ਮੀ ਹੈ ਕਿ ਇਨ੍ਹਾਂ ਨੂੰ ਬਦਲਿਆ ਜਾਵੇ ਨਹੀਂ ਤਾਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ !! – ਕੋਈ ਸਮਝੌਤਾ ਨਹੀਂ ।

Exit mobile version