ਮੈਂ ਬੀਜੇਪੀ ਵਿੱਚ ਨਹੀਂ ਜਾ ਰਿਹਾ, ਪਰ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ, ਅਪਮਾਨ ਸਹਨ ਨਹੀਂ, ਵੇਖੋ ਵੀਡਿਓ

Captain amrinder

Newly-elected Amritsar MP Capt Amarinder Singh in Sector 10 of Chandigarh on Monday, May 26 2014. Express photo by Sumit Malhotra

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਖੀਰ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਅਪਮਾਨਤ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ।

ਵੀਰਵਾਰ ਨੂੰ ਐਨਡੀਟੀਵੀ ਨਾਲ ਗੱਲਬਾਤ ਕਰਦਿਆ, ਕੈਪਟਨ ਨੇ ਕਿਹਾ, “ਮੈਂ ਇੱਕ ਕਾਂਗਰਸੀ ਹਾਂ ਪਰ ਮੈਂ ਕਾਂਗਰਸ ਵਿੱਚ ਨਹੀਂ ਰਹਾਂਗਾ। ਮੈਂ ਪਿਛਲੇ ਲਗਭਗ 52 ਸਾਲਾਂ ਤੋਂ ਪਾਰਟੀ ਵਿੱਚ ਹਾਂ ਪਰ ਮੇਰੇ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਮੈਂ ਇਹ ਫੈਸਲਾ ਕੀਤਾ। ”

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ‘ਤੇ ਭਰੋਸਾ ਗੁਆ ਦਿੱਤਾ ਹੈ ਅਤੇ ਅਜਿਹੇ ਮਾਹੌਲ ਵਿੱਚ ਉਹ ਕੰਮ ਕਰਨ ਦੇ ਯੋਗ ਨਹੀਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਮੇਰੇ ਆਪਣੇ ਵਿਸ਼ਵਾਸ ਅਤੇ ਸਿਧਾਂਤ ਹਨ ਪਰ ਪਾਰਟੀ ਨੇ ਮੇਰੇ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੈਪਟਨ ਨੇ ਕਿਹਾ ਕਿ ਚੰਨੀ ਮੇਰੇ ਮੰਤਰੀ ਰਹੇ ਹਨ। ਉਹ ਇੱਕ ਬੁੱਧੀਮਾਨ ਆਦਮੀ ਹੈ, ਉਹ ਚੰਗੀ ਤਰ੍ਹਾਂ ਪੜ੍ਹਿਆ -ਲਿਖੇ ਹਨ ਅਤੇ ਇੱਕ ਚੰਗੇ ਮੰਤਰੀ ਵੀ ਰਹੇ ਹਨ ਚਰਨਜੀਤ ਸਿੰਘ ਚੰਨੀ ਚੰਗਾ ਕੰਮ ਕਰ ਸਕਦੇ ਹਨ, ਪਰ ਫੇਲੋ( ਸਿੱਧੂ ) ਨੂੰ ਉਸ ਨੂੰ ਆਪਣਾ ਕੰਮ ਕਰਨ ਦੀ ਆਗਿਆ ਦੇਣ ਦੀ ਲੋੜ ਹੈ।

ਸਾਬਕਾ ਮੁੱਖਮੰਤਰੀ ਨੇ ਨਵਜੋਤ ਸਿੰਘ ਸਿੱਧੂ ਤੇ ਵਾਰ ਕਰਦਿਆ ਕਿਹਾ ਕੀ ਪੀਸੀਸੀ ( ਪੰਜਾਬ ਕਾਗਰਸ ਚੀਫ) ਦਾ ਕੰਮ ਬੇਹਦ ਸੰਜਿਦਗੀ ਵਾਲਾ ਕੰਮ ਹੈ। ਪਰ ਸਿੱਧੂ ਇਕ ਮਨੋਰੰਜਨ ਕਰਨ ਵਾਲੇ ਹਨ। ਉਹ ਬਹੁਤ ਸਥਿਰ ਆਦਮੀ ਨਹੀਂ ਹੈ।

ਕਿਸਾਨ ਆਂਦੋਲਨ ਤੇ ਗੱਲ ਕਰਦਿਆ ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਕਿੰਨਾ ਕੁ ਸਮਾਂ ਹੋਰ ਲੰਬਾ ਇਹ ਕਿਸਾਨਾਂ ਦਾ ਪ੍ਰਦਰਸ਼ਨ ਚਲੇਗਾ। ਸਾਨੂੰ ਹੱਲ ਚਾਹਿਦਾ ਹੈ। 240 ਤੋਂ ਜਿਆਦਾ ਪੰਜਾਬੀ ਇਸ ਪ੍ਰਦਰਸ਼ਨ ਦੌਰਾਨ ਮਰ ਚੁੱਕੇ ਹਨ।

Exit mobile version