ਮੁੱਖ ਮੰਤਰੀ ਨੇ ਆਪਣੀ ਸੁਰੱਖਿਆ ਘਟਾਉਣ ਦੀ ਗੱਲ ਮੁੜ ਦੁਹਰਾਈ

ਸੁਰੱਖਿਆ ਕਰਮੀਆਂ ਦੀ ਤਦਾਦ ਦੀ ਹੋ ਰਹੀ ਸਮੀਖਿਆ: ਡੀ.ਜੀ.ਪੀ.

ਚੰਡੀਗੜ੍ਹ, 20 ਸਤੰਬਰ । ਸੂਬੇ ਵਿੱਚ ਵੀ.ਵੀ.ਆਈ.ਪੀ. ਸੱਭਿਆਚਾਰ ਨੂੰ ਖਤਮ ਕਰਨ ਉਤੇ ਮੁੜ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪੁਲਿਸ ਵਿਭਾਗ ਨੂੰ ਕਿਹਾ ਕਿ ਉਨ੍ਹਾਂ ਦੇ ਨਾਲ ਬਿਲਕੁਲ ਲੋੜੀਂਦੇ ਸੁਰੱਖਿਆ ਕਰਮੀ ਹੀ ਤਾਇਨਾਤ ਕੀਤੇ ਜਾਣ।

ਇਕ ਸੁਰੱਖਿਆ ਸਮੀਖਿਆ ਮੀਟਿੰਗ ਦੌਰਾਨ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਤੇ ਉਨ੍ਹਾਂ ਦੇ ਐਸ.ਪੀ.ਯੂ. ਸੁਰੱਖਿਆ ਅਧੀਨ ਹੋਣ ਦੇ ਪੱਖਾਂ ਨੂੰ ਗਹੁ ਨਾਲ ਜਾਣ ਵਿਚਾਰਦੇ ਹੋਏ ਸੁਰੱਖਿਆ ਕਰਮੀਆਂ ਦੀ ਤਦਾਦ ਦੀ ਸਮੀਖਿਆ ਕੀਤੀ ਜਾ ਰਹੀ ਹੈ।
——

Exit mobile version