ਕੈਪਟਨ ਦੀ ਭਾਜਪਾ ਵਿੱਚ ਐਂਟਰੀ ਸੰਬੰਧੀ ਚੱਲ ਰਹਿਆ ਅਟਕਲਾਂ ਤੇ ਫਿਲਹਾਲ ਲੱਗੀ ਬ੍ਰੇਕ, ਮੀਡੀਆ ਸਲਾਹਕਾਰ ਨੇ ਦਸਿੱਆ ਨਿੱਜੀ ਦੌਰਾ

ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੋਰੇ ਨੂੰ ਲੈ ਕੇ ਕਈ ਤਰਾਂ ਦੀਆਂ ਅਟਕਲਾਂ ਚੱਲ ਰਹਿਆ ਹਨ। ਜਿਸ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਸਾਬਕਾ ਮੁੱਖਮੰਤਰੀ ਕੈਪਟਨ ਸਿੰਘ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਹਨ। ਮੀਡੀਆ ਵਿੱਚ ਚੱਲ ਰਹਿਆ ਅਟਕਲਾਂ ਤੇ ਕੈਪਟਨ ਦੇ ਮੀਡੀਆ ਸਹਾਕਾਰ ਰਵੀਨ ਠਕੁਰਾਲ ਨੇ ਵਿਰਾਮ ਚਿੰਹ ਲਗਾ ਦਿੱਖ ਰਿਹਾ ਹੈ। ਰਵੀਨ ਠਕੁਰਾਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਆਪਣੇ ਨਿਜੀ ਦੌਰੇ ਤੇ ਹਨ। ਇਸ ਦੌਰਾਨ ਉਹ ਕੁੱਝ ਦੋਸਤਾਂ ਨੁੰ ਮਿਲਣਗੇ। ਉਥੇ ਹੀ ਉਹ ਨਵੇ ਮੁੱਖ ਮੰਤਰੀ ਲਈ ਵੀ ਕਪੂਰਖਲਾ ਹਾਉਸ ਖਾਲੀ ਕਰਨਗੇ। ਜਿਸ ਦੇ ਚਲਦਿਆ ਕਿਸੇ ਤਰਾਂ ਦੀ ਅਟਕਲਾਂ ਦੀ ਲੋੜ ਨਹੀਂ ਹੈ।

ਪਰ ਕੈਪਟਨ ਦਿੱਲੀ ਵਿੱਚ ਕਿਹੜੇ ਦੋਸਤਾਂ ਨੂੰ ਮਿਲਣਗੇਂ ਇਸ ਦੀ ਕੋਈ ਜਾਨਕਾਰੀ ਨਹੀਂ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਕਿਆਸ ਲਗਾਏ ਜਾ ਰਹੇ ਨੇ ਕਿ ਉਹ ਦਿੱਲੀ ਤੋਂ ਪੰਜਾਬ ਦੀ ਸਿਆਸਤ ਹਿਲਾਉਣ ਦੀ ਤਿਆਰੀ ਕਰ ਰਹੇ ਹਨ।

Exit mobile version