ਸੀਨੀਅਰ ਐਡਵੋਕੇਟ ਏ.ਪੀ.ਐਸ. ਦਿਓਲ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ, ਸੰਭਾਲਿਆ ਅੋਹਦਾ

ਪੰਜਾਬ ਦੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੀਨੀਅਰ ਐਡਵੋਕੇਟ ਸ: ਅਮਰ ਪ੍ਰੀਤ ਸਿੰਘ ਦਿਓਲ ਨੂੰ ਰਾਜ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ।

ਯਾਦ ਰਹੇ ਕਿ ਸਾਬਕਾ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਚੰਨੀ ਸਰਕਾਰ ਵੱਲੋ ਸੀਨੀਅਰ ਐਡਵੋਕੇਟ ਏ.ਪੀ.ਐਸ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਿਤਾ ਹੈ।

ਸ: ਦਿਓਲ, ਜੋ ਇਕ ਸੀਨੀਅਰ ਐਡਵੋਕੇਟ ਹਨ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਖਿਲਾਫ਼ ਸਰਕਾਰ ਵੱਲੋਂ ਦਰਜ ਕਈ ਮਾਮਲਿਆਂ ਵਿੱਚ ਅਦਾਲਤਾਂ ਅੰਦਰ ਉਨ੍ਹਾਂ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।

ਸਰਦਾਰ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦੇ ਮੋਕੇ ਤੇ ਸੀਨਿਅਰ ਫੋਜਦਾਰੀ ਵਕੀਲ ਰਮਦੀਪ ਪ੍ਰਤਾਪ ਸਿੰਘ ਜੋਕਿ ਗੁਰਦਾਸਪੁਰ ਤੋਂ ਹਨ ਅਤੇ ਹਾਈਕੋਟ ਦੇ ਪ੍ਰਧਾਨ ਜੀ.ਬੀ.ਐਸ ਢਿਲੋ ਅਤੇ ਹੋਰਨਾਂ ਵਲੋਂ ਉਹਨਾਂ ਨੂੰ ਜੁਆਇਨਿੰਗ ਦੇ ਮੌਕੇ ਤੇ ਸ਼ੁਭਕਾਮਨਾਵਾਂ ਦੇਦੇਂ ਹੋਏ।

Exit mobile version