ਮੇਰਾ ਕੀ ਕਸੂਰ, ਬਲਬੀਰ ਸਿੱਧੂ ਨੇ ਭਾਵੁਕ ਹੋ ਕੇ ਕਾਂਗਰਸ ਹਾਈਕਮਾਂਡ ਤੋਂ ਪੁੱਛੇਆ ਸਵਾਲ, ਕਿਹਾ ਕਿਉ ਕੀਤਾ ਇੰਜ ਜਲੀਲ, ਹਾਈਕਮਾਨ ਕਹਿੰਦਾ ਤੇ ਮੈਂ ਆਪ ਅਸਤੀਫ਼ਾ ਦੇ ਦਿੰਦਾ

ਚੰਡੀਗੜ੍ਹ 26 ਸਤੰਬਰ :- ਕੈਬਨਿਟ ਦੇ ਸਹੁੰ ਸਮਾਗਮ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਹਾਈਕਮਾਨ ਨੂੰ ਚਿੱਠੀ ਲਿਖ ਕੇ ਸਵਾਲ ਕੀਤਾ ਹੈ ਕਿ ਉਨ੍ਹਾਂ ਨੂੰ ਕੈਬਨਿਟ ਦੀ ਲਿਸਟ ਚੋਂ ਬਾਹਰ ਕਿਉਂ ਕੀਤਾ ਗਿਆ। ਅਸੀਂ ਮੀਡਿਆ ਦੇ ਰਾਹੀ ਵੀਂ ਹਾਈਕਮਾਨ ਤੋਂ ਪੁਝਣਾ ਚਾਹੁੰਦੇ ਹਾਂ ਕਿ ਮੇਰਾ ਕਸੂਰ ਕੀ ਹੈ। ਇਸ ਮੌਕੇ ਬਲਵੀਰ ਸਿੰਘ ਸਿੱਧੂ ਭਾਵੁਕ ਹੋ ਗਏ ਅਤੇ ਉਨ੍ਹਾਂ ਦੀ ਅੱਖਾਂ ਚ ਹੰਝੂ ਆ ਗਏ।

ਬਲਬੀਰ ਸਿੱਧੂ ਨੇ ਹਾਈਕਮਾਨ ਨੂੰ ਸਵਾਲ ਕੀਤਾ ਕਿ ਜੇਕਰ ਮੇਰਾ ਕੋਈ ਕਸੂਰ ਸੀ ਤਾਂ ਉਸ ਦਾ ਜੁਆਬ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਂਦੀ ਤਾਂ ਉਸ ਨੂੰ ਵੀ ਆਖ਼ਰੀ ਖਵਾਹਿਸ਼ ਪੁੱਛੀ ਜਾਂਦੀ ਹੈ ਅੱਜ ਮੇਰੇ ਇਲਾਕੇ ‘ਚ ਨਿਰਾਸ਼ਾ ਦਾ ਮਾਹੌਲ ਹੈ। ਬਲਬੀਰ ਸਿੱਧੂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਜੇਕਰ ਹਾਈ ਕਮਾਨ ਮੈਨੂੰ ਕਹਿ ਦਿੰਦਾ ਤਾਂ ਮੈਂ ਆਪ ਹੀ ਅਸਤੀਫਾ ਦੇ ਦਿੰਦਾ ਪਰ ਮੈਨੂੰ ਬਿਨਾਂ ਪੁੱਛੇ ਮੇਰਾ ਨਾਮ ਕੈਬਨਿਟ ਲਿਸਟ ਚੋਂ ਬਾਹਰ ਕਰ ਦੇ ਕੇ ਜਲੀਲ ਕਿਊ ਕੀਤਾ ਗਿਆ। ਬਲਬੀਰ ਸਿੱਧੂ ਨੇ ਕਿਹਾ ਕਿ ਮੁੱਖ ਪ੍ਰਾਪਤੀ ਮੁਹਾਲੀ ਚ ਮੈਡੀਕਲ ਕਾਲਜ ਸਥਾਪਿਤ ਕਰਨਾ ਸੀ, ਜਿਸ ਸੰਬੰਧੀ ਲੈਟਰ ਜਾਰੀ ਹੋ ਗਿਆ ਹੈ, ਜਿਸ ਦੀ ਬਹੁਤ ਖੁਸ਼ੀ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਅਸੀਂ ਹਾਈਕਮਾਂਡ ਦੇ ਫ਼ੈਸਲੇ ਤੋਂ ਸੰਤੁਸ਼ਟ ਹਾਂ ਕਿਉਂਕਿ ਕੈਬਿਨਟ ‘ਚ ਫੇਰਬਦਲ ਹੁੰਦਾ ਰਹਿੰਦਾ ਹੈ ਅਤੇ ਜਿਸ ਨੂੰ ਵੀ ਅਹੁਦਾ ਦੇਣਗੇ ਉਸ ਨੂੰ ਸਵੀਕਾਰ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਮੁੱਖ ਮੰਤਰੀ ਸਨ ਤਾਂ ਅਸੀਂ ਹਾਈ ਕਮਾਨ ਦੇ ਕਹਿਣ ਤੇ ਕੈਪਟਨ ਦੇ ਨਾਲ ਚੱਲੇ ਅਤੇ ਹੁਣ ਹਾਈਕਮਾਨ ਦੇ ਕਹਿਣ ਤੇ ਚਰਨਜੀਤ ਚੰਨੀ ਦੇ ਨਾਲ ਚਲਾਂਗੇ। ਇਸ ਮੌਕੇ ਬਲਵੀਰ ਸਿੰਘ ਸਿੱਧੂ ਨੇ ਨਵੇਂ ਬਣਨ ਜਾ ਰਹੇ ਕੈਬਨਿਟ ਮੰਤਰੀਆਂ ਨੂੰ ਵਧਾਈ ਵੀ ਦਿੱਤੀ ਹੈ।

Exit mobile version