ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਹਾਈ ਕਮਾਨ ਤੋਂ ਪ੍ਰਵਾਨਿਤ ਸੂਚੀ, ਫ਼ੇਰਬਦਲ ਨਾ ਹੋਇਆ ਤਾਂ ਇਹ ਸੂਚੀ ਹੀ ਫ਼ਾਈਨਲ, ਐਤਵਾਰ ਨੂੰ ਤੈਅ ਹੋਇਆ ਸਹੁੰ ਚੁੱਕ ਸਮਾਗਮ

ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸ:ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਸੂਚੀ ਕਲੀਅਰ ਕਰ ਦਿੱਤੀ ਹੈ।

ਜੇ ਅੰਤਲੇ ਸਮੇਂ ਕੋਈ ਫ਼ੇਰਬਦਲ ਨਾ ਹੋਇਆ ਤਾਂ ਇਹ ਸੂਚੀ ਹੀ ਫ਼ਾਈਨਲ ਰਹਿ ਸਕਦੀ ਹੈ ਅਤੇ ਜੇ ਕੋਈ ਫ਼ੇਰਬਦਲ ਹੋਇਆ ਵੀ ਤਾਂ ਇਕ ਅੱਧ ਨਾਂਅ ਹੀ ਇੱਧਰ ਉੱਧਰ ਹੋ ਸਕਦਾ ਹੈ।

ਸ਼ੁੱਕਰਵਾਰ ਰਾਤ 10 ਵਜੇ ਇਕ ਵਾਰ ਫ਼ਿਰ ਸ੍ਰੀ ਰਾਹੁਲ ਗਾਂਧੀ ਦੇ ਨਿਵਾਸ ’ਤੇ ਸ਼ੁਰੂ ਹੋਈ ਮੀਟਿੰਗ ਫ਼ਿਰ ਸਨਿਚਰਵਾਰ ਤੜਕੇ 2 ਵਜੇ ਤਕ ਚੱਲੀ ਜਿਸ ਦੌਰਾਨ ਸੂਚੀ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਗਈ।

ਇਸ ਸੂਚੀ ਵਿੱਚ 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਜਦਕਿ ਕੈਪਟਨ ਕੈਬਨਿਟ ਵਿੱਚ ਸ਼ਾਮਲ ਰਹੇ 5 ਮੰਤਰੀਆਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਥਾਂ ਨਹੀਂ ਦਿੱਤੀ ਗਈ।

ਇਸੇ ਦੌਰਾਨ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਉਪ ਮੁੱਖ ਮੰਤੀਆਂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਸ੍ਰੀ ਉ.ਪੀ. ਸੋਨੀ ਦੇ ਨਾਲ ਰਾਜ ਭਵਨ ਪੁੱਜ ਕੇ ਰਾਜਪਾਲ ਸ੍ਰੀ ਬੀ.ਐਲ. ਪੁਰੋਹਿਤ ਨਾਲ ਮੁਲਾਕਾਤ ਕਰਦਿਆਂ ਆਪਣੀ ਕੈਬਨਿਟ ਦੇ ਵਿਸਥਾਰ ਲਈ ਸਮਾਂ ਮੰਗਿਆ।

ਇਸ ਮਗਰੋਂ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਐਤਵਾਰ ਬਾਅਦ ਦੁਪਹਿਰ 4.30 ਵਜੇ ਦਾ ਸਮਾਂ ਸਹੁੰ ਚੁੱਕ ਸਮਾਗਮ ਲਈ ਦਿੱਤਾ ਹੈ।

ਮੁਕੰਮਲ ਸੂਚੀ

ਜਿਹੜੇ ‘ਰਿਪੀਟ’ ਹੋ ਗਏ

ਸ:ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ
ਸ: ਸੁਖ਼ਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ
ਸ੍ਰੀ ਉ.ਪੀ.ਸੋਨੀ ਉਪ ਮੁੱਖ ਮੰਤਰੀ
ਸ੍ਰੀ ਬ੍ਰਹਮ ਮਹਿੰਦਰਾ
ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਸ: ਮਨਪ੍ਰੀਤ ਸਿੰਘ ਬਾਦਲ
ਸ੍ਰੀ ਵਿਜੇ ਇੰਦਰ ਸਿੰਗਲਾ
ਸ: ਸੁਖਬਿੰਦਰ ਸਿੰਘ ਸਰਕਾਰੀਆ
ਸ੍ਰੀਮਤੀ ਰਜ਼ੀਆ ਸੁਲਤਾਨਾ
ਸ੍ਰੀ ਭਾਰਤ ਭੂਸ਼ਣ ਆਸ਼ੂ
ਸ੍ਰੀਮਤੀ ਅਰੁਣਾ ਚੌਧਰੀ

ਨਵੇਂ ਚਿਹਰੇ

ਰਾਣਾ ਗੁਰਜੀਤ ਸਿੰਘ
ਸ੍ਰੀ ਰਾਜ ਕੁਮਾਰ ਵੇਰਕਾ
ਸ: ਪਰਗਟ ਸਿੰਘ
ਸ੍ਰੀ ਰਾਜਾ ਵੜਿੰਗ
ਸ:ਗੁਰਕੀਰਤ ਸਿੰਘ ਕੋਟਲੀ
ਸ:ਕੁਲਜੀਤ ਸਿੰਘ ਨਾਗਰਾ
ਸ:ਸੰਗਤ ਸਿੰਘ ਗਿਲਜੀਆਂ

ਸ਼ਾਮਲ ਨਾ ਕੀਤੇ ਗਏ ਸਾਬਕਾ ਮੰਤਰੀ

ਰਾਣਾ ਗੁਰਮੀਤ ਸਿੰਘ ਸੋਢੀ
ਸ: ਬਲਬੀਰ ਸਿੰਘ ਸਿੱਧੂ
ਸ੍ਰੀ ਸੁੰਦਰ ਸ਼ਾਮ ਅਰੋੜਾ
ਸ: ਗੁਰਪ੍ਰੀਤ ਸਿੰਘ ਕਾਂਗੜ
ਸ: ਸਾਧੂ ਸਿੰਘ ਧਰਮਸੋਤ

Exit mobile version