ਸੱਤਾ ਤਬਦੀਲੀ ਦਾ ਅਸਰ- ਬਾਜਵਾ ਵੱਲੋ ਲਗਾਇਆ ਚੇਅਰਮੈਨ ਬਾਜਵਾ ਨੇ ਹਟਾਇਆ

ਪਵਨ ਪੰਮਾ ਨੂੰ ਹਟਾ ਕਰ ਤ੍ਰਿਪਤ ਬਾਜਵਾ ਨੇ ਫੇਰ ਕਸਤੂਰੀ ਲਾਲ ਸੇਠ ਨੂੰ ਫੇਰ ਬਣਾਇਆ ਬਟਾਲਾ ਨਗਰ ਸੁਧਾਰ ਟਰਸਟ ਦਾ ਚੇਅਰਮੈਨ

ਗੁਰਦਾਸਪੁਰ, 22 ਸਿਤੰਬਰ (ਮੰਨਨ ਸੈਣੀ)। ਪੰਜਾਬ ਵਿੱਚ ਸੱਤਾ ਤਬਦੀਲ ਹੋਣ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਮਝੇ ਜਾਂਦੇ ਅਤੇ ਚਹੇਤਿਆਂ ਨੂੰ ਪਾਸੇ ਕਰ ਆਪਣੇ ਧੜੇ ਦੇ ਬੰਦੇ ਬਿਠਾਏ ਜਾ ਰਹੇ ਹਨ।

ਇਸੇ ਕੜੀ ਦੇ ਤਹਿਤ ਬਟਾਲਾ ਵਿੱਚ 22 ਦਿਨਾਂ ਬਾਦ ਹੀ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲ ਦਿੱਤਾ ਗਿਆ ਹੈ। 22 ਦਿਨ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਰੱਲ ਕੇ ਬਟਾਲੇ ਵਿੱਚ ਆਪਣਾ ਰੁੱਤਬਾ ਕਾਇਮ ਕਰਨ ਖਾਤਿਰ ਕਸਤੂਰੀ ਲਾਲ ਸੇਠ ਨੂੰ ਹਟਾ ਕੇ ਪਵਨ ਕੁਮਾਰ ਪੰਨਾ ਨੂੰ ਚੇਅਰਮੈਨ ਲਗਾ ਦਿੱਤਾ ਗਿਆ ਸੀ। ਜਿਸਦਾ ਕਾਰਨ ਕਸਤੂਰੀ ਲਾਲ ਸੇਠ ਕਾਂਗਰਸੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਾਸਮਖਾਸ ਮੰਨੇ ਜਾਂਦੇ ਸੀ ਅਤੇ ਤ੍ਰਿਪਤ ਬਾਜਵਾ ਕੈਪਟਨ ਦੇ ਖਿਲਾਫ ਬਗਾਵਤ ਕਰਨ ਵਿੱਚ ਸੱਭ ਤੋਂ ਮੋਢੀ ਸਨ।

ਪਰ ਪਿਛਲੇ ਸਮੇਂ ਹਾਈਕਮਾਂਡ ਦੇ ਫਰਮਾਨ ਤੇ ਕੈਪਟਨ ਅਮਰਿੰਦਰ ਸਿੰਘ ਵੱਲੋ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਅਤੇ ਨਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਬਨਣ ਤੋਂ ਬਾਅਦ ਸੱਤਾ ਫੇਰ ਕੋਲ ਆ ਜਾਣ ਦੇ ਬਾਅਦ ਹੁਣ ਤ੍ਰਿਪਤ ਬਾਜਵਾ ਨੇ ਫੇਰ ਪ੍ਰਤਾਪ ਬਾਜਵਾ ਦੇ ਫੈਸਲੇ ਨੂੰ ਬਦਲਦਿਆਂ ਮੁੱੜ ਕਸਤੂਰੀ ਲਾਲ ਸੇਠ ਨੂੰ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਲਗਾ ਦਿੱਤਾ ਹੈ। ਇਸ ਤੇ ਅੱਗੇ ਪ੍ਰਤਾਪ ਬਾਜਵਾ ਦਾ ਕੀ ਰਿਐਕਸ਼ਨ ਆਉਂਦਾ ਅਤੇ ਕੈਪਟਨ ਧੜਾ ਦਾ ਕੀ ਰੁੱਖ ਹੋਵੇਗਾ ਇਹ ਹਾਲੇ ਭਵਿਖ ਦੇ ਗਰਬ ਵਿੱਚ ਹੈ।

Exit mobile version