ਜਗਵਿੰਦਰਜੀਤ ਸਿੰਘ ਗ੍ਰੇਵਾਲ ਬਣੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ, ਐਸਡੀਐਮ ਬਟਾਲਾ ਅਤੇ ਗੁਰਦਾਸਪੁਰ ਵੀ ਬਦਲੇ

ਗੁਰਦਾਸਪੁਰ, 7 ਸਿਤੰਬਰ (ਮੰਨਨ ਸੈਣੀ)। ਪੰਜਾਬ ਸਰਕਾਰ ਵੱਲੋਂ ਪੀਸੀਐਸ ਅਧਿਕਾਰੀ ਜਗਵਿੰਦਰਜੀਤ ਸਿੰਘ ਗ੍ਰੇਵਾਲ ਨੂੰ ਨਗਰ ਨਿਗਮ ਬਟਾਲਾ ਦਾ ਨਵਾਂ ਕਮਿਸ਼ਨਰ ਲਗਾ ਦਿੱਤਾ ਗਿਆ ਹੈ। ਗ੍ਰੇਵਾਲ ਇਸ ਤੋਂ ਪਹਿਲਾ ਏਡੀਸੀ (ਜਨਰਲ) ਤਰਨਤਾਰਨ ਤੈਨਾਤ ਸੀ। ਇਸ ਦੇ ਨਾਲ ਹੀ ਬਟਾਲਾ ਦੇ ਐਸਡੀਅਮ ਬਲਵਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਐਸਡੀਅਮ ਵਰਿੰਦਰ ਪਾਲ ਸਿੰਘ ਬਾਜਵਾ ਵੀ ਬਦਲ ਦਿੱਤ ਗਏ ਹੈ। ਵਰਿੰਦਰ ਪਾਲ ਸਿੰਘ ਬਾਜਵਾ ਨੂੰ ਰਿਜਨਲ ਟ੍ਰਾਂਸਪੋਰਟ ਅਥਾਰਿਟੀ ਜਾਲੰਧਰ ਦਾ ਸੈਕਰੇਟਰੀ ਅਤੇ ਬਲਵਿੰਦਰ ਸਿੰਘ ਨੂੰ ਐਸਡੀਐਮ ਗੁਰਦਾਸਪੁਰ ਲਗਾ ਦਿੱਤਾ ਗਿਆ ਹੈ। ਇਸੇ ਤਰਾਂ ਨਗਰ ਨਿਗਮ ਲੁਧਿਆਨਾ ਦੇ ਜੁਆਇਂਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੂੰ ਐਸਡੀਅਮ ਫਗਵਾੜਾ ਅਤੇ ਸਾਇਰੀ ਮਲਹੋਤਰਾ ਨੂੰ ਐਸਡੀਐਮ ਬਟਾਲਾ ਦਾ ਚਾਰਜ ਦਿੱਤਾ ਗਿਆ ਹੈ।

Exit mobile version