ਗੁਰਦਾਸਪੁਰ ਦੇ ਬੇਟ ਖੇਤਰ ਵਿਚ ਹੋਣ ਲੱਗਾ ਸਿਆਸੀ ਲੀਡਰਾਂ ਦਾ ਬਾਈਕਾਟ , ਕਾਨੂੰਨ ਰੱਦ ਹੋਣ ਤੱਕ ਕਿਸੇ ਵੀ ਪਾਰਟੀ ਦਾ ਕੋਈ ਆਗੂ ਪਿੰਡ ਵਿਚ ਨਹੀਂ ਵੜਨ ਦੇਣ ਦਾ ਕਿਤਾ ਫੈਸਲਾ, ਲੱਗੇ ਪੋਸਟਰ

ਗੁਰਦਾਸਪੁਰ , 6 ਸਿਤੰਬਰ (ਮੰਨਨ ਸੈਣੀ)। ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੀ ਇਕਾਈ ਪਿੰਡ ਨਾਨੋਵਾਲ ਕਲਾਂ ਦੀ ਮੀਟਿੰਗ ਹੋਈ। ਜਿਸ ਵਿੱਚ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ਼ ਇਹ ਮਤਾ ਪਾਸ ਕੀਤਾ ਗਿਆ ਕਿ ਕਿਸਾਨੀ ਅੰਦੋਲਨ ਸਿਖਰਾਂ ਤੇ ਪੁੱਜ ਚੁੱਕਾ ਹੈ। ਜੇਕਰ ਇਸ ਵੇਲੇ ਲੋਕਾਂ ਦਾ ਧਿਆਨ ਵੋਟਾਂ ਵੱਲ ਹੋ ਗਿਆ ਤਾਂ ਇਹ ਅੰਦੋਲਨ ਫੇਲ ਹੋਣ ਵਾਲੇ ਪਾਸੇ ਵਧੇਗਾ।

ਜਿਸਦੇ ਚਲਦੇ ਸੋਮਵਾਰ ਨੂੰ ਗੁਰਦਵਾਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਹ ਫੈਸਲਾ ਕੀਤਾ ਗਿਆ ਕੇ ਜਦ ਤਕ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਇਹ ਕਾਨੂੰਨ ਰੱਦ ਨਹੀ ਹੁੰਦੇ ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ ਇਸ ਪਿੰਡ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਜੇਕਰ ਕੋਈ ਵੀ ਪਾਰਟੀ ਦਾ ਲੀਡਰ ਪਿੰਡ ਵਿਚ ਵੜਦਾ ਹੈ ਉਹ ਆਪਣੇ ਵਿਰੋਧ ਅਤੇ ਨੁਕਸਾਨ ਦੀ ਆਪ ਜਿੰਮੇਵਾਰ ਹੋਵੇਗਾ। ਜੇਕਰ ਪਿੰਡ ਦਾ ਕੋਈ ਵਿਅਕਤੀ ਇਹਨਾ ਲੀਡਰਾਂ ਨੂੰ ਆਪਣੇ ਘਰ ਬੁਲਾਵੇਗਾ ਓਸਦਾ ਵੀ ਜਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸੋਨੂੰ ,ਕੈਪਟਨ ਸ਼ਮਿੰਦਰ ਸਿੰਘ ,ਗੁਰਪ੍ਰੀਤ ਨਾਨੋਵਾਲ ,ਸਾਬਕਾ ਸਰਪੰਚ ਮਲਕੀਤ ਸਿੰਘ ਬਾਬਾ ਗੁਰਨਾਮ ਸਿੰਘ ਬਲਜਿੰਦਰ ਸਿੰਘ ਸਰਪੰਚ ਸੁਖਵਿੰਦਰ ਸੁੱਖ ਗੁਰਨਾਮ ਸਿੰਘ ਬਖਸੀਸ ਸਿੰਘ ਗੁਰਮੀਤ ਸਿੰਘ ਪ੍ਰੈਸ ਗੁਰਪ੍ਰੀਤ ਨਾਨੋਵਾਲ ਸਿੰਦਰਜੀਤ ਸਿੰਘ ਗੁਰਚਰਨ ਸਿੰਘ ਮਨਜੀਤ ਸਿੰਘ ਲਾਡੀ ਮਨਜਿੰਦਰ ਸਾਜਨ ਹਰਜੀਤ ਕੌਰ ਬਲਵੀਰ ਕੌਰ ਬਲਦੇਵ ਕੌਰ ਹਰਜੀਤ ਕੌਰ ਲਖ਼ਵਿੰਦਰ ਕੌਰ ਹਰਦੀਪ ਕੌਰ ਅਤੇ ਹੋਰ ਪਿੰਡ ਦੇ ਨੌਜਵਾਨ ਅਤੇ ਸਮੁੱਚੀ ਗ੍ਰਾਮ ਪੰਚਾਇਤ ਦੇ ਅਹੁਦੇਦਾਰ ਹਾਜਿਰ ਸਨ । ਪ੍ਰੈਸ ਗੁਰਪ੍ਰੀਤ ਨਾਨੋਵਾਲ

Exit mobile version