ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪਹਿਲੀ ਅਗਸਤ ਨੂੰ ਗੁਰਦਾਸਪੁਰ ਅਤੇ ਬਟਾਲਾ ਤੋ ਦੁਬਾਰਾ ਚੱਲਣਗੀਆਂ ਵਿਸ਼ੇਸ ਬੱਸਾਂ-ਡਿਪਟੀ ਕਮਿਸ਼ਨਰ

ਗੁਰਦਾਸਪੁਰ ਨੂੰ ਸੈਰ ਸਪਾਟਾ ਦੀ ਹੱਬ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ

ਗੁਰਦਾਸਪੁਰ, 27 ਜੁਲਾਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਗੁਰਦਾਸਪੁਰ ਜ਼ਿਲੇ ਨੂੰ ਟੂਰਿਸਟ ਹੱਬ ਬਣਾਉਣ ਦੇ ਮੰਤਵ ਨਾਲ ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਨ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਚਲਾਈਆਂ ਗਈਆਂ ਸਨ ਪਰ ਕੋਵਿਡ-19 ਦੇ ਮੱਦੇਨਜ਼ਰ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ, ਪਰ ਹੁਣ ਦੁਬਾਰਾ ਜ਼ਿਲ੍ਹਾਵਾਸੀਆਂ ਦੀ ਸਹਲੂਤ ਲਈ ਪਹਿਲੀ ਅਗਸਤ ਦਿਨ ਐਤਵਾਰ ਤੋਂ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਜ਼ਿਲਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵਲੋਂ 31 ਜਨਵਰੀ 2021 (ਐਤਵਾਰ) ਨੂੰ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਈਆਂ ਗਈਆਂ ਸਨ, ਜੋ ਯਾਤਰੀਆਂ ਨੂੰ ਮੁਫ਼ਤ ਵੱਖ-ਵੱਖ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਂਦੀਆਂ ਸਨ।       

ਹੁਣ ਦੁਬਾਰਾ ਇਹ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਪੰਚਾਇਤ ਭਵਨ ਗੁਰਦਾਸਪੁਰ ਅਤੇ ਸ਼ਿਵ ਬਟਾਲਵੀ ਆਡੋਟੋਰੀਅਮ ਬਟਾਲਾ ਤੋਂ ਪਹਿਲੀ ਅਗਸਤ ਨੂੰ ਸਵੇਰੇ 10 ਵਜੇ ਵਿਸ਼ੇਸ ਬੱਸਾਂ ਚਲਾਈਆਂ ਜਾਣਗੀਆਂ। ਪੰਚਾਇਤ ਭਵਨ ਤੋਂ ਚੱਲਣ ਵਾਲੀ ਵਿਸ਼ੇਸ ਬੱਸ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦਾ ਮੰਦਰ ਧਿਆਨਪੁਰ ਅਤੇ ਉਥੋਂ ਵਾਪਸ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਪੁਹੰਚੇਗੀ। ਇਸੇ ਤਰਾਂ ਸ਼ਿਵ ਬਟਾਲਵੀ ਆਡੋਟੋਰੀਅਮ ਬਟਾਲਾ ਤੋਂ ਬੱਸ ਜੋ ਅੱਚਲ ਸਾਹਿਬ, ਘੁਮਾਣ, ਕਿਸ਼ਨਕੋਟ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੇ ਗੁਰੂ ਕੀ ਮਸੀਤ ਸ੍ਰੀ ਹਰਗੋਬਿੰਦਪੁਰ, ਛੋਟਾ ਘੱਲੂਘਾਰਾ ਸਾਹਿਬ, ਗੁਰਦਾਸ ਨੰਗਲ ਗੜ੍ਹੀ ਤੋਂ ਹੁੰਦੀ ਹੋਈ ਵਾਪਸ ਸ਼ਿਵ ਬਟਾਲਵੀ ਆਡੋਟੋਰੀਅਮ ਬਟਾਲਾ ਵਿਖੇ ਪੁਹੰਚੇਗੀ।

ਵਿਸ਼ੇਸ ਬੱਸ ਵਿਚ ਯਾਤਰਾ ਕਰਨ ਦੇ ਇਛੁੱਕ ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ ਦੇ ਮੋਬਾਇਲ 97800-13977 (ਗੁਰਦਾਸਪੁਰ ਤੋਂ ਚੱਲਣ ਵਾਲੀ ਬੱਸ ਸਬੰਧੀ), ਇੰਦਰਜੀਤ ਸਿੰਘ ਹਰੁਪਰਾ ਐਡੀਸ਼ਨਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਟਾਲਾ ਦੇ ਮੋਬਾਇਲ ਨੰਬਰ 98155-77574 (ਬਟਾਲਾ ਤੋਂ ਚੱਲਣ ਵਾਲੀ ਬੱਸ ਸਬੰਧੀ), ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਮੋਬਾਇਲ ਨੰਬਰ 98552-84240 ਅਦੇ ਦਮਨਜੀਤ ਸਿੰਘ ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ, ਕਾਹਨੂੰਵਾਨ ਦੇ ਮੋਬਾਇਲ ਨੰਬਰ 98552-93452 ਤੇ ਵੀ ਸੰਪਰਕ ਕਰ ਸਕਦੇ ਹਨ।

Exit mobile version