ਜ਼ਿਲੇ ਅੰਦਰ ਅੱਜ ਇੱਕ ਦਿਨ ਵਿਚ 20,000 ਵੈਕਸੀਨ ਲੱਗੀ

ਗੁਰਦਾਸਪੁਰ, 21 ਜੁਲਾਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਅੱਜ ਇਕੋ ਦਿਨ 20,000 ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ। ਪੰਜਾਬ ਸਰਕਾਰ ਵਲੋਂ ਜਿਲੇ ਗੁਰਦਾਸਪੁਰ ਨੂੰ ਵੀਹ ਹਜ਼ਾਰ ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ ਅਤੇ ਜ਼ਿਲਾ ਵਾਸੀਆਂ ਨੇ ਵੈਕਸੀਨ ਲਗਾਉਣ ਵਿਚ ਪੂਰਾ ਸਹਿਯੋਗ ਦਿੱਤਾ ਤੇ ਸਾਰੀ ਵੈਕਸੀਨ ਲੱਗ ਗਈ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸੀਨ ਲਗਾਉਣਾ ਬਹੁਤ ਜਰੂਰੀ ਹੈ ਅਤੇ ਇਸ ਪ੍ਰਤੀ ਲੋਕ ਦਿਨੋ ਦਿਨ ਸੰਜੀਦਾ ਹੋ ਰਹੇ ਹਨ, ਜੋ ਵਧੀਆ ਸੰਕੇਤ ਹੈ। ਉਨਾਂ ਦੱਸਿਆ ਕਿ 18 ਸਾਲ ਜਾਂ 18 ਸਾਲ ਤੋਂ ਉੱਪਰ ਉਮਰ ਦਾ ਹਰ ਵਿਅਕਤੀ ਵੈਕਸੀਨ ਲਗਾਉਣ ਲਈ ਯੋਗ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਜਿਹੜੇ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਵਾਉਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਵੈਕਸੀਨ ਲਗਾਉਣ ਦੇ ਨਾਲ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਨੇ ਅੱਜ ਦੇ ਵੈਕਸੀਨੇਸ਼ਨ ਅਭਿਆਨ ਲਈ ਸਮੂਹ ਸਿਵਲ ਤੇ ਸਿਹਤ ਅਧਿਕਾਰੀਆਂ ਵਲੋਂ ਕੀਤੇ ਗਏ ਯਤਨਾਂ ਦੀ ਸਰਾਹਨਾ ਕਰਦਿਆਂ ਕਿ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਪੂਰੀ ਮਿਹਨਤ ਤੇ ਤਨਦੇਹੀ ਨਾਲ ਅੱਜ ਦੇ ਮਿਸ਼ਨ ਨੂੰ ਕਾਮਯਾਬ ਕੀਤਾ ਅਤੇ ਮਿਲੇ ਟਾਸਕ ਨੂੰ ਸਫਲਤਾਪੂਰਵਕ ਸੰਪੰਨ ਕੀਤਾ।

ਇਸ ਤੋ ਪਹਿਲਾਂ ਅੱਜ ਸਵੇਰੇ ਕਰੀਬ 8 ਵਜੇ ਤੋਂ ਸ਼ੁਰੂ ਹੋਏ ਇਸ ਅਭਿਆਨ ਲਈ ਤਾਇਨਾਤ ਕੀਤੇ ਗਏ ਨੋਡਲ ਅਫਸਰਾਂ ਵਲੋਂ ਪਨਿਆੜ, ਰਾਮ ਨਗਰ, ਵਡਾਲਾ ਬਾਗਰ, ਕਲਾਨੋਰ, ਮਸਤਕੋਟ, ਕਾਹਨੂੰਵਾਨ , ਬਟਾਲਾ ਆਦਿ ਜ਼ਿਲੇ ਅੰਦਰ ਬਣੇ ਵੈਕਸ਼ੀਨੇਸ਼ਨ ਕੇਂਦਰਾਂ ਦਾ ਦੌਰਾ ਕੀਤਾ ਗਿਆ ਤੇ ਵੈਕਸ਼ੀਨੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਾਉਣ।

Exit mobile version