ਰਾਕੇਸ਼ ਕੁਮਾਰ ਨੇ ਸਿੱਖਿਆ ਬਲਾਕ ਗੁਰਦਾਸਪੁਰ-2 ਦੇ ਬੀਪੀਈਓ ਦਾ ਅਹੁੱਦਾ ਸੰਭਾਲਿਆ

ਸਿੱਖਿਆ ਨੀਤੀਆਂ ਨੂੰ ਅਧਿਆਪਕਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ-ਬੀਪੀਈਓ

ਅਧਿਆਪਕਾਂ ਦੀ ਮਸਲੇ ਪਹਿਲ ਆਧਾਰ ’ਤੇ ਹੱਲ ਕਰਨ ਦਾ ਭਰੋਸਾ

ਗੁਰਦਾਸਪੁਰ, 20 ਜੁਲਾਈ (ਮੰਨਨ ਸੈਣੀ) । ਸਿੱਖਿਆ ਵਿਭਾਗ ਵੱਲੋਂ ਪਦਉੱਨਤ ਕੀਤੇ ਸੀਐੱਚਟੀ ਬਲਾਕ ਸਿੱਖਿਆ ਅਫ਼ਸਰ ਵੱਜੋਂ ਪਦਉੱਨਤ ਕੀਤੇ ਰਾਕੇਸ਼ ਕੁਮਾਰ ਨੇ ਅੱਜ ਸਿੱਖਿਆ ਬਲਾਕ ਗੁਰਦਾਸਪੁਰ-2 ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਹੈ।

ਇਸ ਮੌਕੇ ਅਧਿਆਪਕਾਂ ਤੇ ਦਫ਼ਤਰ ਦੇ ਸਟਾਫ਼ ਵੱਲੋਂ ਨਵੇਂ ਬੀਪੀਈਓ ਨੂੰ ਜੀ ਆਇਆ ਆਖਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ। ਬੀਪੀਈਓ ਰਾਕੇਸ਼ ਕੁਮਾਰ ਨੇ ਭਰੋਸਾ ਦਿੱਤਾ ਕਿ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਸਿੱਖਿਆ ਨੀਤੀਆਂ ਨੂੰ ਅਧਿਆਪਕਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ।

ਇਸ ਮੌਕੇ ਬੀਪੀਈਓ ਨੀਰਜ਼ ਕੁਮਾਰ, ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਸੇਵਾ ਮੁਕਤ ਬੀਪੀਈਓ ਬੋਧ ਰਾਜ, ਮਨਜੀਤ ਸਿੰਘ, ਸੀਐੱਚਟੀ ਗੁਰਇਕਬਾਲ ਸਿੰਘ, ਯਸ਼ਪਾਲ, ਵਿਕਾਸ ਗਿੱਲ, ਸੁਖਦੇਵ ਰਾਜ, ਰਾਮ ਮੂਰਤੀ,  ਅਮਿਤ ਸ਼ਰਮਾ ਅਤੇ ਮਨੀਸ਼ ਕੁਮਾਰ ਆਦਿ ਹਾਜ਼ਰ ਸਨ।
ਕੈਪਸ਼ਨ:ਬੀਪੀਈਓ ਰਾਕੇਸ਼ ਕੁਮਾਰ ਅਹੁੱਦਾ ਸੰਭਾਲਦੇ ਹੋਏ।

Exit mobile version