ਕਮਿਸ਼ਨ ਘੱਟ ਗਿਣਤੀ ਵਰਗ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ-ਜਨਾਬ ਲਾਲ ਹੁਸੈਨ

ਗੁਰਦਾਸਪੁਰ, 26 ਜੂਨ (ਮੰਨਨ ਸੈਣੀ) । ਜਿਲ੍ਹਾ ਗੁਰਦਾਸਪੁਰ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਦੜੇਵਾਲੀ ਦੇ ਤੇ ਇਕ ਮੁਸਲਿਮ ਪਰਿਵਾਰ ਨਾਲ ਗਾਲੀ ਗਲੋਚ, ਕੁੱਟਮਾਰ ਤੰਗ ਪ੍ਰੇਸ਼ਾਨ ਕਰਨ ਅਤੇ ਜਾਨੋ ਮਾਰਨ ਦੇਣ ਦੀਆ ਧਮਕੀਆ ਦੇਣ ਦਾ ਮਾਮਲਾ ਸਾਹਮਣੇ ਆਇਆ। ਪੰਜਾਬ ਰਾਜ ਘੱਟ ਗਿਣਤੀਆ ਕਮਿਸ਼ਨ ਦੇ ਮੈਂਬਰ ਜਨਾਬ ਲਾਲ ਹੁਸੈਨ ਨੂੰ ਮੰਗ ਪੱਤਰ ਦਿੰਦੇ ਹੋਏ ਉਸਤਾਦ ਦੀਨ ਪੁੱਤਰ ਸੁਰਾਜ ਦੀਨ ਵਾਸੀ ਦੜੇਵਾਲੀ ਨੇ ਦੱਸਿਆ ਕਿ ਮੇਰਾ ਗੁਆਂਢੀ ਪ੍ਰਤਾਪ ਸਿੰਘ ਪੁੱਤਰ ਮਹਿੰਦਰ ਸਿੰਘ ,ਬਲਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ, ਜਸਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ, ਰਾਜਵੰਤ ਕੌਰ ਪਤਨੀ ਪ੍ਰਤਾਪ ਸਿੰਘ ਕੌਮ ਜੱਟ ਵਾਸੀ ਦੜੇਵਾਲੀ ਮੇਰੇ ਨਾਲ ਗਾਲੀ-ਗਲੋਚ ਕਰਦੇ ਹਨ ਅਤੇ ਮੇਰੇ ਮੁਸਲਿਮ ਧਰਮ ਦੇ ਖਿਲਾਫ ਗ਼ਲਤ ਸ਼ਬਦਾਵਲੀ ਇਸਤੇਮਾਲ ਕਰਦੇ ਹੋਏ ਮੈਨੂੰ ਗਾਲਾਂ ਕੱਢਦੇ ਅਤੇ ਤੰਗ ਪਰੇਸ਼ਾਨ ਕਰਦੇ ਹਨ । ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਮੈਂ ਇਸ ਦੀ ਦਰਖਾਸ਼ਤ ਡੀ ਸੀ ਸਾਹਿਬ ਅਤੇ ਐਸਐਸਪੀ ਗੁਰਦਾਸਪੁਰ ਨੂੰ ਵੀ ਦਿੱਤੀ ਹੋਈ ਹੈ ਜੋ ਕਾਰਵਾਈ ਅਧੀਨ ਹੈ। ਮੈਂ ਆਪਣੀ ਅਪੀਲ ਪੰਜਾਬ ਰਾਜ ਘੱਟ ਗਿਣਤੀਆ ਕਮਿਸ਼ਨ ਕੋਲ ਕਰਦਾ ਹਾਂ ਤਾਂ ਜੋ ਇਹ ਮਸਲੇ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਮੀਡੀਆ ਨਾਲ ਗੱਲ ਬਾਤ ਕਰਦਿਆਂ ਕਮਿਸ਼ਨ ਦੇ ਮੈਬਰ ਲਾਲ ਹੁਸੈਨ ਨੇ ਦੱਸਿਆ ਕਿ ਪਿੰਡ ਦੜੇਵਾਲੀ ਜਿਲਾਂ ਗੁਰਦਾਸਪੁਰ ਦੇ ਰਹਿਣ ਵਾਲੇ ਉਸਤਾਦ ਦੀਨ ਨੇ ਕਮਿਸ਼ਨ ਨੂੰ ਜੋ ਸਿਕਾਇਤ ਦਿੱਤੀ ਹੈ। ਉਸ ਦੀ ਕਮਿਸ਼ਨ ਬਰੀਕੀ ਨਾਲ ਜਾਚ ਕਰੇਗਾ ਅਤੇ ਦੋਸੀਆਂ ਖਿਲਾਫ਼ ਕਨੂੰਨੀ ਕਾਰਵਾਈ ਨੂੰ ਅਮਲ ਚ ਲਿਆਏਗਾ। ਉਨ੍ਹਾਂ ਕਿਹਾ ਕਮਿਸ਼ਨ ਘੱਟ ਗਿਣਤੀ ਵਰਗ ਦੇ ਹਿੱਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਇਸ ਮੌਕੇ ਕਮਿਸ਼ਨ ਦੇ ਨਾਲ ਪੀਏ ਵਿਰਸਾ ਸਿੰਘ ਹੰਸ ,ਪੀਆਰਓ ਜਗਦੀਸ਼ ਸਿੰਘ ਚਾਹਲ ਅਤੇ ਮੰਗਾ ਸਿੰਘ ਮਾਹਲਾ ਹਾਜ਼ਰ ਸਨ।

Exit mobile version