‘ਅਚਵੀਰਜ਼ ਪ੍ਰੋਗਰਾਮ’ ਗੁਰਦਾਸਪੁਰ ਵਾਸੀਆਂ ਲਈ ਨਾਯਾਬ ਤੋਹਫਾ- ਸ਼ਮਸ਼ਾਦ ਅਲੀ, ਮੈਂਬਰ ਐਸ.ਐਸ.ਐਸ. ਬੋਰਡ ਪੰਜਾਬ

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 45ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ

ਗੁਰਦਾਸਪੁਰ, 13 ਜੂਨ ( ਮੰਨਨ ਸੈਣੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 45ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਸ਼ਮਸ਼ਾਦ ਅਲੀ, ਮੈਂਬਰ ਐਸ.ਐਸ.ਐਸ ਬੋਰਡ ਪੰਜਾਬ ਨੇ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ੁਰੂ ਕੀਤੇ ਗਏ ‘ਅਚੀਵਰਜ਼ ਪ੍ਰੋਗਰਾਮ’ ਦੀ ਸਰਹਾਨਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਗੁਰਦਾਸਪੁਰ ਵਾਸੀਆਂ ਲਈ ਨਾਯਾਬ ਤੋਹਫਾ ਹੈ ਅਤੇ ਉਨਾਂ ਇਸ ਪ੍ਰੋਗਰਾਮ ਲਈ ਗੁਰਦਾਸਪੁਰ ਵਾਸੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਹਰਪਾਲ ਸਿੰਘ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਪਿ੍ਰੰਸੀਪਲ ਬਲਵਿੰਦਰ ਕੋਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

              ਇਸ ਮੌਕੇ ਸੰਬੋਧਨ ਸ੍ਰੀ ਸ਼ਮਸਾਦ ਅਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ‘ਅਚੀਵਰਜ਼ ਪ੍ਰੋਗਰਾਮ’ ਉਨਾਂ ਦੀ ਲੋਕ ਪ੍ਰਤੀ ਸੇਵਾ ਅਤੇ ਜ਼ਜਬੇ ਦਾ ਪ੍ਰਤੀਕ ਹੈ, ਜੋ ਦੂਸਰਿਆਂ ਜ਼ਿਲਿ੍ਹਆਂ ਲਈ ਵੀ ਪ੍ਰੇਰਨਾ ਸਰੋਤ ਦਾ ਕੰਮ ਕਰ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਜ਼ਿੰਦਗੀ ਵਿਚ ਦੋ ਕਿਸਮ ਦੇ ਲੋਕ ਹੁੰਦੇ ਹਨ, ਜਿਸ ਵਿਚ ਪਹਿਲੀ ਤਰਾਂ ਦੇ ਲੋਕ ਉਹ ਹੁੰਦੇ ਹਨ , ਜੋ ਸਿਰਫ ਕੰਮ ਬਾਰੇ ਸੋਚਦੇ ਹੀ ਹਨ, ਕਰਨ ਦੀ ਹਿੰਮਤ ਨਹੀ ਕਰਦੇ ਅਤੇ ਅਜਿਹੇ ਲੋਕ ਵਿਚ ਡਰ ਦੀ ਭਾਵਨਾ ਹੁੰਦੀ ਹੈ ਪਰ ਦੂਸਰੀ ਕਿਸਮ ਦੇ ਲੋਕ ਅਜਿਹੇ ਹੁੰਦੇ ਹਨ ਕਿ ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ, ਉਸ ਵਿਚ ਨਾ ਕੇਵਲ ਸਫਲਤਾ ਹਾਸਲ ਕਰਦੇ ਹਨ ਬਲਕਿ ਸਮਾਜ ਦੀ ਅਗਵਾਈ ਵੀ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਪੜ੍ਹਾਈ ਹੀ ਗਿਆਨ ਹੈ ਪਰ ਸਮੇਂ ਦੀ ਲੋੜ ਹੈ ਕਿ ਹੁਨਰਮੰਦ ਬਣਿਆ ਜਾਵੇ। ਨਾਲ ਹੀ ਉਨਾਂ ਕਿਹਾ ਕਿ ਨੈਤਿਕਤਾ ਦਾ ਪੱਲਾ ਹਮੇਸ਼ਾ ਫੜ੍ਹ ਕੇ ਰੱਖਣਾ ਚਾਹੀਦਾ ਹੈ ਅਤੇ ਆਪਣੀ ਡਿਊਟੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕਰਨ ਦੇ ਨਾਲ ਲੋੜਵੰਦ ਦੀ ਸੇਵਾ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਉਨਾਂ ਕਰੀਬ 35 ਸਾਲ ਸਹਿਕਾਰਤਾ ਵਿਭਾਗ ਵਿਚ ਸੇਵਾਵਾਂ ਨਿਭਾਈਆਂ ਹਨ।

                            ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਸ੍ਰੀ ਸ਼ਮਸਾਦ ਅਲੀ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਬੱਚਿਆਂ ਵਿਚ ਅੱਗੇ ਵੱਧਣ ਦੀ ਭਾਵਨਾ ਪੈਦਾ ਕਰਨਾ ਹੈ। ਪ੍ਰੋਗਰਾਮ ਵਿਚ ਹਰ ਖੇਤਰ ਨਾਲ ਜੁੜੀਆਂ ਹਸਤੀਆਂ ਜਿਵੇਂ ਖੇਡਾਂ, ਪੜ੍ਹਾਈ, ਕਲਾ, ਹੁਨਰ, ਬਿਜਨੈੱਸਮੈਨ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਆਦਿ ਵਿਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਜ਼ਿਲਾ ਵਾਸੀਆਂ ਦੇ ਰੂਬਰੂ ਹੁੰਦੀਆਂ ਹਨ, ਜਿਸ ਨਾਲ ਬੱਚਿਆਂ ਨੂੰ ਅੱਗੇ ਵੱਧਣ ਲਈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨਾਂ ਕਿਹਾ ਕਿ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅਚੀਵਰਜ਼ ਨੂੰ ਦਰਸਾਉਂਦੀ ‘ਵਾਲ ਆਫ ਫੇਮ’ ਬਣਾਈ ਗਈ ਹੈ ਅਤੇ ‘ਕਾਫੀ ਬੁੱਕਲਿੱਟ’ ਵੀ ਤਿਆਰ ਕੀਤੀ ਜਾ ਰਹੀ ਹੈ।

ਇਸ ਮੌਕੇ ਪਹਿਲੇ ਅਚੀਵਰਜ਼ ਸ੍ਰੀ ਤਾਹਿਰ ਅਹਿਮਦ ਮਜੀਦ, ਜੋ ਕਾਦੀਆਂ ਕਸਬੇ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਦੱਸਵੀਂ ਜਮਾਕ ਲਿਟ ਫਲਵਾਰ ਕਾਨਵੈਂਟ ਸਕੂਲ, ਬਟਾਲਾ ਤੋਂ ਪਾਸ ਕੀਤੀ। ਉਪਰੰਰਤ ਬੇਅੰਤ ਇੰਜੀਨਰਿੰਗ ਕਾਲਜ ਗੁਰਦਾਪੁਰ ਤੋਂ ਬੀ.ਟੈੱਕ ਦੀ ਡਿਗਰੀ ਹਾਸਲ ਕੀਤੀ। ਉਪਰੰਤ ਜਾਮੀਆ ਮਿਲੀਆ ਇਸਲਾਮੀਆ ਰੈਜੀਡੈਂਸਲ ਕੋਚਿੰਗ ਅਕੈਡਮੀ, ਦਿੱਲੀ ਤੋਂ ਯੂ.ਪੀ.ਐਸ.ਸੀ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਸਾਲ 2018 ਵਿਚ ਉੁੱਤਰ ਪ੍ਰਦੇਸ਼ ਸਰਵਿਸ ਕਮਿਸ਼ਨ ਦਾ ਇਮਤਿਾਹਨ ਪਾਸ ਕੀਤਾ ਅਤੇ ਸਾਲ 2018 ਤੋਂ 2020 ਤਕ ਦੀ ਸਿਖਲਾਈ ਹਾਸਲ ਕੀਤੀ। ਉਨਾਂ ਅੱਗੇ ਕਿਹਾ ਕਿ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਆਪਣਾ ਨਿਸ਼ਾਨ ਮਿੱਥ ਕੇ ਉਸਦੀ ਪ੍ਰਾਪਤੀ ਲਈ ਪਰੂ ਵਾਹ ਲਾਉਣੀ ਚਾਹੀਦੀ ਹੈ। ਸਿਵਲ ਇਮਤਿਹਾਨ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਿੱਤ, ਪ੍ਰਬੰਧਕੀ ਸਮੇਤ ਸਾਰਿਆਂ ਵਿਸ਼ਿਆ ਤੇ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਅਤੇ ਇਕ ਵਿਸ਼ੇ ਲਈ ਇਕ ਤੋ ਜ਼ਿਆਦਾ ਕਿਤਾਬਾਂ ਪੜ੍ਹਨ ਦੀ ਬਜਾਇ ਇਕ ਹੀ ਕਿਤਾਬ  ਚੰਗੀ ਤਰੀਕੇ ਨਾਲ ਪੜ੍ਹਨੀ ਚਾਹੀਦੀ ਹੈ। ਉਨਾਂ ਕਿਹਾ ਕਿ ਅੱਦ ਇੰਟਰਨੈੱਟ ਦਾ ਯੁੱਗ ਹੈ , ਇਸ ਲਈ ਗੂਗਲ ਸਰਚ ਕਰਕੇ, ਲੋੜੀਦੇ ਵਿਸ਼ੇ ਦੀ ਜਾਣਕਾਰੀ ਪ੍ਰਾਪਤ ਕੀਤੀਜਾ ਸਕਦਾ ਹੈ।

ਦੂਸਰੇ ਅਚੀਵਰਜ਼ ਦਲਜੀਤ ਸਿੰਘ, ਜੋ ਸਰਕਾਰੀ ਸਕੂਲ ਦੇਹੜ ਫੱਤੂਪੁਰ ਵਿਚ ਨੌਂਵੀ ਜਮਾਤ ਵਿਚ ਪੜ੍ਹਦਾ ਹੈ ਨੇ ਦੱਸਿਆ ਕਿ ਉਸਨੇ ਅੱਠਵੀਂ ਜਮਾਤ ਵਿਚ ਐਨ.ਐਮ.ਐਮ.ਐਸ (ਨੈਸਨਲ ਮੀਨਜ਼-ਕਮ-ਮੈਰਿਟ ਸ਼ਕਾਲਰਸ਼ਿਪ) ਦਾ ਟੈਸਟ ਦਿੱਤਾ ਅਤੇ ਜਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਹ ਟੈਸਟ ਪਾਸ ਕਰਨ ਨਾਲ ਦਲਜੀਤ ਸਿੰਘ ਨੂੰ ਬਾਹਰਵੀਂ ਜਮਾਤ ਤਕ ਹਰ ਮਹਿਨੇ 01 ਹਜ਼ਾਰ ਰੁਪਏ ਵਜ਼ੀਫਾ ਮਿਲੇਗਾ। ਉਨਾਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਇਸ ਟੈਸਟ ਦੀ ਵੀ ਤਿਆਰੀ ਕਰਦਾ ਸੀ ਅਤੇ ਪੜ੍ਹਨ ਲਈ ਟਾਈਮ ਟੇਬਲ ਫਿਕਸ ਕੀਤਾ ਸੀ।

ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।

Exit mobile version