ਬਰਗਾੜੀ ਬੇਅਦਬੀ ਮਾਮਲੇ ਵਿਚ ਪੋਸਟਰ ਲਾਉਣ ਵਾਲੇ ਦੋ ਮੁਲਜਮਾਂ ਦਾ ਪੁਲਿਸ ਰਿਮਾਂਡ ਦੋ ਦਿਨ ਵੱਧਿਆ, 10 ਦਿਨਾਂ ਤੋਂ ਲਗਾਤਾਰ ਹਰੇਕ ਪੱਖ ਤੋਂ ਕੀਤੀ ਜਾ ਰਹੀ ਜਾਂਚ

SSP-GSP-SH RS SOHAL

ਫਰੀਦਕੋਟ, 26 ਮਈ, 2021 : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਨੀਅਰ ਆਈ ਪੀਐਸ  ਅਫਸਰ ਆਈ ਜੀ ਬਾਰਡਰ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਬੇਅਦਬੀ ਮਾਮਲਿਆਂ ਵਿਚ ਪੋਸਟਰ ਲਾਉਣ ਦੇ ਮਾਮਲੇ ਵਿਚ ਜਿਹਨਾਂ ਦੋ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦਾ ਰਿਮਾਂਡ 28 ਮਈ ਤੱਕ ਵੱਧ ਗਿਆ ਹੈ। ਸ਼ਕਤੀ ਸਿੰਘ ਅਤੇ ਰੰਜੀਤ ਸਿੰਘ ਉਰ੍ਫ ਭੋਲਾ ਨੂੰ ਏਆਈਜੀ ਇੰਟੈਲਿਜੈਂਸ ਰਾਜਿੰਦਰ ਸਿੰਘ ਸੋਹਲ ਵੱਲੋਂ ਫਰੀਦਕੋਟ ਵਿਚ ਸੀਜੇਏਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਜਾਨਕਾਰੀ ਰਾਜਿੰਦਰ ਸਿੰਘ ਸੋਹਲ ਵੱਲੋ ਦਿੱਤੀ ਗਈ।

ਦੱਸਣਯੋਗ ਹੈ ਕਿ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਦ ਦੀ ਅਗਵਾਈ ਵਿੱਚ ਬਣੀ ਸਪੇਸ਼ਲ ਟੀਮ ਵੱਲੋ ਪਿਛਲੇ ਦੱਸ ਦਿਨਾਂ ਤੋਂ ਨਿਰੰਤਰ ਹਰੇਕ ਪੱਖ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਐਸ ਆਈ ਟੀ ਨੇ ਬੇਅਦਬੀ ਮਾਮਲਿਆਂ ਦੇ ਦੋ ਕੇਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਤੇ ਗਲੀਆਂ ਵਿਚ ਸੁੱਟਣ ਦੇ ਮਾਮਲੇ ਵਿਚ ਛੇ ਮੁਲਜ਼ਮਾਂ ਨੁੰ ਗ੍ਰਿਫਤਾਰ ਕੀਤਾ ਸੀ। ਇਹਨਾਂ ਵਿਚੋਂ ਦੋ ਸੁਖਜਿੰਦਰ ਸਿੰਘ ਤੇ ਬਲਜੀਤ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਜੋ ਇਸ ਵੇਲੇ ਫਰੀਦਕੋਟ ਮੈਡੀਕਲ ਕਾਲਜ ਵਿਚ  ਦਾਖਲ ਹਨ।  ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤੇ 6 ਵਿਚੋਂ 2  ਮੁਲਜ਼ਮਾਂ ਨੁੰ ਹੁਣ ਬੇਅਦਬੀ ਬਾਰੇ ਪੋਸਟਰ ਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ ਸ਼ਕਤੀ ਸਿੰਘ ਤੇ ਰਣਜੀਤ ਸਿੰਘ ਸ਼ਾਮਲ ਹਨ।

Exit mobile version