ਪੋਲਟਰੀ ਪ੍ਰੋਡਕਟਸ ਨਾਲ ਸਬੰਧਤ ਦੁਕਾਨਾਂ ਨੂੰ ਕਰਫਿਊ/ਲਾਕਡਾਊਨ ਤੋਂ ਛੋਟ ਜਿਲਾ ਮੇਜਿਸਟਰੇਟ ਵੱਲੋ ਹੁਕਮ ਜਾਰੀ

ਗੁਰਦਾਸਪੁਰ, 28 ਅਪ੍ਰੈਲ ( ਮੰਨਨ ਸੈਣੀ ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਬੀਤੇ ਕੱਲ੍ਹ ਨਵੀਆਂ ਰੋਕਾਂ, ਅਗਲੇ ਹੁਕਮਾਂ ਤਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉਸ ਸਬੰਧੀ ਜਰੂਰੀ ਗਤੀਵਿਧੀਆਂ ਅਤੇ ਜਰੂਰੀ ਐਸਟੈਬਲਿਸ਼ਮੈਂਟ (establishments), ਸਬੰਧੀ clarification (ਕਲੈਰੀਫਿਕੇਸ਼ਨ) ਕੀਤਾ ਗਿਆ ਹੈ। ਇਸ ਲਈ ਜ਼ਿਲੇ ਗੁਰਦਾਸਪੁਰ ਅੰਦਰ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਜਾਰੀ ਕਲੈਰੀਫਿਕੇਸ਼ਨ ਤਹਿਤ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

Clarification regarding exemption of essential activities/establishments from curfew/lockdown restrictions.

1. ਜ਼ਿਲੇ ਅੰਦਰ 27.04.2021 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਇਹ ਹੁਕਮ ਅਗਲੇ ਹੁਕਮਾਂ ਤਕ ਜਾਰੀ ਰਹਿਣਗੇ।

2. ਉਪਰੋਕਤ ਦੇ ਸਬੰਧ ਵਿਚ ਸਪੱਸ਼ਟ ਕੀਤਾ ਜਾਂਦਾ ਹੈ ਕਿ ਪਹਿਲਾਂ ਜਾਰੀ ਕੀਤੇ ਗਏ ਸਰਕੂਲਰ ਪੈਰਾ 3 (1) ਤਹਿਤ ਪੋਲਟਰੀ ਪ੍ਰੋਡਕਟਸ ਅਤੇ ਮੀਟ ਨਾਲ ਸਬੰਧਤ establishments)/ ਦੁਕਾਨਾਂ ਨੂੰ ਕੋਵਿਡ ਰੋਕਾਂ ਤੋਂ ਬਾਹਰ ਰੱਖਿਆ ਗਿਆ ਹੈ।

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

   ਇਹ ਹੁਕਮ 28 ਅਪ੍ਰੈਲ 2021 ਤੋਂ ਲਾਗੂ ਹੋਵੇਗਾ।

Exit mobile version