‘ਕੀਮਤੀ –ਏ-ਜ਼ਿੰਦਗੀ ਬਚਾ ਲਈਏ, ਟੀਕਾ ਕੋਰੋਨਾ ਦਾ ਲਵਾ ਲਈਏ’-ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਨਿਵੇਕਲੇ ਢੰਗ ਨਾਲ ਕੀਤਾ ਜਾਗਰੂਕ

ਗੁਰਦਾਸਪੁਰ, 23 ਅਪ੍ਰੈਲ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਬਿਮਾਰੀ ਵਿਰੁੱਧ ਜਾਗਰੂਕ ਕਰਨ ਅਤੇ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਪਿੰਡ ਤੇ ਸ਼ਹਿਰ ਪੱਧਰ ਤੇ ਜਾਗੂਰਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।

ਕੋਵਿਡ ਵੈਕਸੀਨ ਲਗਾਉਣ ਤੇ ਕੋਰੋਨਾ ਬਿਮਾਰੀ ਵਿਰੁੱਧ ਜਾਗੂਰਕ ਕਰਨ ਲਈ ਜਿਥੇ ਕਸਬਿਆਂ ਸ਼ਹਿਰਾਂ ਤੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਸਦੇ ਨਾਲ ਦੂਰ-ਢੁਰਾਢੇ ਤੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵੀ ਪ੍ਰਸ਼ਾਸਨ ਵਲੋਂ ਨਿਵੇਕਲੇ ਢੰਗ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਸਰਹੱਦੀ ਪਿੰਡਾਂ ਨੰਗਲ ਡਾਲਾ, ਥੰਮਣ, ਦਬੂੜੀ, ਦੋਰਾਂਗਲਾ, ਉਮਰਪੁਰ ਕਲਾਂ ਆਦਿ ਵਿਚ ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਰਵੀ ਦਾਰਾ ਵਲੋਂ ਖੂਸਸੂਰਤ ਅੰਦਾਜ਼ ਵਿਚ ਕੋਰੋਨਾ ਬਿਮਾਰੀ ਵਿਰੁੱਧ ਆਪਣੇ ਤਿਆਰ ਕੀਤੇ ਗੀਤਾ ਰਾਹੀਂ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ‘ਕੀਮਤੀ –ਏ-ਜ਼ਿੰਦਗੀ ਬਚਾ ਲਈਏ, ਟੀਕਾ ਕੋਰੋਨਾ ਦਾ ਲਵਾ ਲਈਏ। ਘਰੋਂ ਬਾਹਰ ਜਾਈਏ ਤਾਂ ਮਾਸਕ ਲਗਾਈਏ, ਤੇ ਦੋ ਗਜ਼ ਦੀ ਦੂਰੀ ਬਣਾ ਲਈਏ’।

ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਤੇ ਜ਼ਿਲੇ ਅੰਦਰ 2 ਲੱਖ 20 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਲਾਹੇਵੰਦ ਹੈ। ਉਨਾਂ ਪਿੰਡ ਦੇ ਮੋਹਤਬਰਾਂ ਸਮੇਤ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਮਹਾਂਮਾਰੀ ਦੀ ਦੂਸਰੀ ਲਹਿਰ ਤੋਂ ਬਚਾਅ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਜਾਰੀ  ਸਾਵਧਾਨੀਆਂ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਮਾਸਕ ਜਰੂਰ ਪਾਈਏ। ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕਰੀਏ। ਹੱਥਾਂ ਨੂੰ ਸ਼ੈਨਾਟਾਇਜ਼ ਕਰੀਏ ਜਾਂ ਵਾਰ-ਵਾਰ ਸਾਬਣ ਨਾਲ ਧੋਈਏ ਅਤੇ ਕੋਵਿਡ ਵੈਕਸੀਨ ਜਰੂਰ ਲਗਾਈਏ।

Exit mobile version