ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਪਲੇਸਮੈਂਟ ਕੈਂਪ ਵਿਚ ਵਿਸ਼ਵ ਕੁਮਾਰ ਦੀ ਹੋਈ ਸਿਲੈਕਸ਼ਨ

ਗੁਰਦਾਸਪੁਰ, 9 ਮਾਰਚ ( ਮੰਨਨ ਸੈਣੀ  )। ਗੁਰਦਾਸਪੁਰ ਸਥਿਤ ਜ਼ਿਲਾ ਰੋਜ਼ਗਾਰ ਤੋ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਵਿਚ ਵਿਸ਼ਵ ਕੁਮਾਰ ਪੁੱਤਰ ਕਿਸ਼ਨ ਚੰਦ ਗੁਰਦਾਪੁਰ ਦੀ ਸਿਲੈਕਸ਼ਨ ਹੋਈ ਹੈ। ਰੁਜ਼ਗਾਰ ਪ੍ਰਾਪਤ ਵਿਸ਼ਵ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰੁਜ਼ਗਾਰ ਦੀ ਤਲਾਸ਼ ਵਿਚ ਸੀ ਅਤੇ ਉਸਨੂੰ ਆਪਣੇ ਦੋਸਤ ਦੇ ਪਿਤਾ ਕੋਲੋਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ ਗੁਰਦਾਸਪੁਰ ਬਾਰੇ ਪਤਾ ਚੱਲਿਆ ਅਤੇ ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਵਿਖੇ ਸਥਿਤ ਇਸ ਦਫਤਰ ਵਿਚ ਆਇਆ। ਦਫਤਰ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ ਅਤੇ ਇਥੇ ਪਬਲਿਕ ਵਰਤੋਂ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰਾਂ ਦੀਆਂ ਦੀ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ।

ਵਿਸ਼ਵ ਕੁਮਾਰ ਨੇ ਅੱਗੇ ਦੱਸਿਆ ਕਿ ਉਸਨੇ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ www.pgrkam.com ਤੇ ਵੀ ਦਰਜ ਕਰਵਾਇਆ। ਕੁਝ ਦਿਨਾਂ ਬਾਅਦ ਮੈਂਨੂੰ ਦਫਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਕਿ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਮੈਂ ਰੋਜਗਾਰ ਮੇਲੇ ਵਾਲੇ ਸਥਾਨ ਤੇ ਇੰਟਰਵਿਉ ਦੇਣ ਲਈ ਆਇਆ ਅਤੇ ਏਥੇ ਮੈਨੂੰ ਇਥੇ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਲਈ ਗਈ।

ਉਸਨੇ ਦੱਸਿਆ ਕਿ ਉਸਦੀ ਵਰਲਡ ਪਲੈਨਟ ਕੰਪਨੀ ਵਿਚ ਆਨਲਾਈਨ ਪ੍ਰੋਮੋਟਰ ਵਜੋਂ ਨਿਯੁਕਤੀ ਹੋਈ ਅਤੇ ਮੈਨੂੰ 08 ਹਜ਼ਾਰ ਰੁਪਏ ਮਹੀਨਾ ਦੇਣ ਦੀ ਪੇਸ਼ਕਸ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਨਾ ਕੇਵਲ ਰੁਜ਼ਗਾਰ ਦਿਵਾਇਆ ਜਾਂਦਾ ਹੈ ਬਲਕਿ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲਈ ਇਕ ਵਾਰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਆਉਣਾ ਚਾਹੀਦਾ ਹੈ ਤੇ ਆਪਣਾ ਨਾਂਅ ਜਰੂਰ ਦਰਜ ਕਰਵਾਉਣਾ ਚਾਹੀਦਾ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਕਾਬਲੀਅਤ ਦੇ ਆਧਾਰ ਤੇ ਨੋਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਏ ਹਨ ਅਤੇ ਇਨਾਂ ਉਪਰਾਲਿਆਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ। 

Exit mobile version