ਐਸ.ਐਸ.ਪੀ ਡਾ. ਸੋਹਲ ਵਲੋਂ ਖੁਦ ਨੂੰ ਕੋਰੋਨਾ ਵੈਕਸੀਨ ਲਗਾਈ ਗਈ

ਕੋਵਿਡ-19 ਮਹਾਂਮਾਰੀ ਦੌਰਾਨ ਪੁਲਿਸ ਵਿਭਾਗ ਵਲੋਂ ਕੀਤੀ ਗਏ ਸ਼ਲਾਘਾਯੋਗ ਉਪਰਾਲੇ

ਗੁਰਦਾਸਪੁਰ, 23 ਫਰਵਰੀ ( ਮੰਨਨ ਸੈਣੀ)। ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਵਲੋਂ ਖੁਦ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਇਸ ਮੌਕੇ ਡਾ. ਵਰਿੰਦਰ ਜਗਤ ਸਿਵਲ ਸਰਜਨ, ਡਾ. ਅਰਵਿੰਦ ਮਨਚੰਦਾ ਜ਼ਿਲਾ ਟੀਕਕਰਨ ਅਫਸਰ, ਡਾ. ਭਾਰਤ ਭੂਸ਼ਣ ਐਸ.ਐਮ.ਓ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ. ਡਾ. ਅੰਕੁਰ ਅਤੇ ਸਮੂਹ ਸਟਾਫ ਹਾਜਰ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਸ.ਪੀ ਡਾ. ਸੋਹਲ ਨੇ ਦੱਸਿਆ ਕਿ ਪੁਲਿਸ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਵਲੋਂ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ ਅਤੇ ਮਨੁੱਖੀ ਸਿਹਤ Ñਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇ ਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਪਿਛਲਾ ਸਾਲ ਪੁਲਿਸ ਵਿਭਾਗ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜ਼ਿਲ੍ਹਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦਿ੍ਰਸ਼ਟ ਦੁਸ਼ਮਣ ਨਾਲ ਨਜਿੱਠਣਾ ਪੈਣਾ ਸੀ ਪਰ ਪੁਲਿਸ ਵਿਭਾਗ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਉਨਾਂ ਕਿਹਾ ਕਿ ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਪੁਲਿਸ ਫਰੰਟ ਲਾਈਨ ਵਿਚ ਰਹੀ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ ।

ਉਨਾਂ ਅੱਗੇ ਕਿਹਾ ਕਿ ਪੁਲਿਸ ਵਿਭਾਗ ਨੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ ਆਦਿ ਮੁਹੱਈਆ ਕਰਵਾਇਆ। ਡਾ. ਸੋਹਲ ਨੇ ਅੱਗੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

Exit mobile version